ਘਰ ਨੂੰ ਲੱਗੀ ਭਿਆਨਕ ਅੱਗ, ਮਰਦ ਤੇ ਔਰਤ ਦੀ ਮੌਤ

 ਲੈਸਟਰ (ਇੰਗਲੈਂਡ), 16 ਜਨਵਰੀ (ਸੁਖਜਿੰਦਰ ਸਿੰਘ ਢੱਡੇ)-
ਬਰਤਾਨੀਆ ਦੇ ਇਕ ਸ਼ਾਂਤ ਅਤੇ ਪਰਿਵਾਰਕ ਰਿਹਾਇਸ਼ੀ ਇਲਾਕੇ ਵਿੱਚ ਉਸ ਸਮੇਂ ਸੋਗ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਅਚਾਨਕ ਇਕ ਮਕਾਨ ਨੂੰ ਭਿਆਨਕ ਅੱਗ ਲੱਗ ਗਈ। ਅੱਗ ਦੀ ਇਸ ਦਰਦਨਾਕ ਘਟਨਾ ਵਿੱਚ ਘਰ ਅੰਦਰ ਮੌਜੂਦ ਇਕ ਮਰਦ ਅਤੇ ਇਕ ਔਰਤ ਦੀ ਮੌਤ ਹੋ ਗਈ। ਅੱਗ ਇੰਨੀ ਤੇਜ਼ ਸੀ ਕਿ ਇਸ &lsquoਤੇ ਕਾਬੂ ਪਾਉਣ ਲਈ ਕਰੀਬ 25 ਫਾਇਰ ਫਾਈਟਰਾਂ ਨੂੰ ਲੰਬੀ ਮੁਹਿੰਮ ਚਲਾਉਣੀ ਪਈ।
ਪੁਲਿਸ ਅਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਕ ਅੱਗ ਸਵੇਰੇ ਦੇ ਸਮੇਂ ਭੜਕੀ, ਜਿਸ ਨਾਲ ਕੁਝ ਹੀ ਪਲਾਂ ਵਿੱਚ ਪੂਰਾ ਮਕਾਨ ਲਪਟਾਂ ਦੀ ਲਪੇਟ &lsquoਚ ਆ ਗਿਆ। ਨੇੜਲੇ ਵਸਨੀਕਾਂ ਨੇ ਜਦੋਂ ਧੂੰਆ ਅਤੇ ਅੱਗ ਦੀਆਂ ਲਪਟਾਂ ਵੇਖੀਆਂ ਤਾਂ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ &lsquoਤੇ ਪਹੁੰਚੀਆਂ ਅਤੇ ਅੱਗ &lsquoਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ।
ਫਾਇਰ ਬ੍ਰਿਗੇਡ ਵੱਲੋਂ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ &lsquoਤੇ ਕਾਬੂ ਤਾਂ ਪਾ ਲਿਆ ਗਿਆ, ਪਰ ਘਰ ਅੰਦਰ ਫਸੇ ਦੋਵੇਂ ਵਿਅਕਤੀਆਂ ਨੂੰ ਬਚਾਇਆ ਨਹੀਂ ਜਾ ਸਕਿਆ। ਅੱਗ ਕਾਰਨ ਮਕਾਨ ਬੁਰੀ ਤਰ੍ਹਾਂ ਸੜ ਗਿਆ ਹੈ ਅਤੇ ਅੰਦਰਲੇ ਕਮਰੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਪੁਲਿਸ ਨੇ ਮੌਕੇ &lsquoਤੇ ਪਹੁੰਚ ਕੇ ਇਲਾਕੇ ਨੂੰ ਘੇਰੇ &lsquoਚ ਲੈ ਲਿਆ ਅਤੇ ਸੁਰੱਖਿਆ ਕਾਰਨਾਂ ਕਰਕੇ ਨੇੜਲੇ ਘਰਾਂ ਦੇ ਵਸਨੀਕਾਂ ਨੂੰ ਕੁਝ ਸਮੇਂ ਲਈ ਬਾਹਰ ਰੱਖਿਆ ਗਿਆ।
ਇਲਾਕੇ ਦੇ ਰਹਿਣ ਵਾਲਿਆਂ ਨੇ ਦੱਸਿਆ ਕਿ ਇਹ ਸੜਕ ਆਮ ਤੌਰ &lsquoਤੇ ਬਹੁਤ ਹੀ ਸ਼ਾਂਤ ਰਹਿੰਦੀ ਹੈ ਅਤੇ ਇੱਥੇ ਜ਼ਿਆਦਾਤਰ ਪਰਿਵਾਰ ਵੱਸਦੇ ਹਨ। ਅਚਾਨਕ ਹੋਈ ਇਸ ਘਟਨਾ ਨਾਲ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਕਈ ਲੋਕਾਂ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਅਤੇ ਧੂੰਆ ਕਾਫੀ ਦੂਰ ਤੱਕ ਦਿਖਾਈ ਦੇ ਰਿਹਾ ਸੀ, ਜਿਸ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲ ਆਏ।
ਪੁਲਿਸ ਮੁਤਾਬਕ ਮ੍ਰਿਤਕਾਂ ਦੀ ਪਹਿਚਾਣ ਅਜੇ ਅਧਿਕਾਰਿਕ ਤੌਰ &lsquoਤੇ ਜਾਰੀ ਨਹੀਂ ਕੀਤੀ ਗਈ, ਪਰ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਲਈ ਫੋਰੈਂਸਿਕ ਟੀਮਾਂ ਨੂੰ ਮੌਕੇ &lsquoਤੇ ਬੁਲਾਇਆ ਗਿਆ ਹੈ, ਜੋ ਹਰ ਪੱਖੋਂ ਤਫਤੀਸ਼ ਕਰ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅੱਗ ਲੱਗਣ ਦੇ ਅਸਲ ਕਾਰਨ ਬਾਰੇ ਸਪਸ਼ਟ ਜਾਣਕਾਰੀ ਸਾਹਮਣੇ ਆ ਸਕੇਗੀ।
ਫਾਇਰ ਬ੍ਰਿਗੇਡ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਘਰਾਂ ਵਿੱਚ ਅੱਗ ਸਬੰਧੀ ਸੁਰੱਖਿਆ ਉਪਕਰਨ, ਜਿਵੇਂ ਕਿ ਸਮੋਕ ਅਲਾਰਮ ਆਦਿ, ਲਾਜ਼ਮੀ ਤੌਰ &lsquoਤੇ ਲਗਾਏ ਜਾਣ ਅਤੇ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਸਥਿਤੀ ਵਿੱਚ ਤੁਰੰਤ ਸਬੰਧਤ ਵਿਭਾਗਾਂ ਨਾਲ ਸੰਪਰਕ ਕੀਤਾ ਜਾਵੇ।