ਪ੍ਰਸਿੱਧ ਅਦਾਕਾਰ ਜਰਨੈਲ ਸਿੰਘ ਦੇ' "ਸਿਆਣੇ ਕਹਿੰਦੇ ਨੇ" ਸ਼ਾਮ ਨੇ ਇੰਗਲੈਂਡ ਵੱਸਦੇ ਪੰਜਾਬੀ ਪਰਿਵਾਰਾਂ ਆਪਣਿਆਂ ਦੀ ਅਹਿਮੀਅਤ ਤੋਂ ਕਰਵਾਇਆ ਜਾਣੂ * ਜਰਨੈਲ ਸਿੰਘ ਨੇ ਪੰਜਾਬੀ ਪਿਛੋਕੜ ਦੀਆ ਭਾਵੁਕ ਕਰ ਦੇਣ ਵਾਲੀਆ ਅਣਸੁਣੀਆਂ ਗਾਥਾਵਾਂ ਸੁਣਾ ਕੇ ਸਰੋਤਿਆਂ ਨੂੰ ਸੋਚਣ ਲਈ ਕੀਤਾ ਮਜਬੂਰ

ਕੈਪਸਨ:- 'ਸਿਆਣੇ ਕਹਿੰਦੇ ਨੇ' ਸੋਅ ਮੋਕੇ ਪ੍ਰਸਿੱਧ ਅਦਾਕਾਰ ਜਰਨੈਲ ਸਿੰਘ ਪੁਰਾਤਨ ਵਿਰਸੇ ਅਤੇ ਆਪਣਿਆਂ ਦੀ ਅਹਿਮੀਅਤ ਬਾਰੇ ਸਰੋਤਿਆਂ ਨੂੰ ਗਾਥਾਵਾਂ ਸੁਣਾਉਂਦੇ ਹੋਏ, ਅਤੇ ਹਾਜ਼ਿਰ ਸਰੋਤੇ। ਤਸਵੀਰਾਂ:- ਸੁਖਜਿੰਦਰ ਸਿੰਘ ਢੱਡੇ

 ਲੈਸਟਰ (ਇੰਗਲੈਂਡ), 16 ਜਨਵਰੀ (ਸੁਖਜਿੰਦਰ ਸਿੰਘ ਢੱਡੇ)-

ਇੰਗਲੈਂਡ ਦੇ ਸ਼ਹਿਰ ਲੈਸਟਰ ਵਿਚ ਅੱਜ ਪ੍ਰਸਿੱਧ ਵਕਤਾ ਤੇ ਕਹਾਣੀਕਾਰ ਅਦਾਕਾਰ ਜਰਨੈਲ ਸਿੰਘ ਦਾ ਪ੍ਰੇਰਣਾਦਾਇਕ ਲਾਈਵ ਸ਼ੋਅ &lsquoਸਿਆਣੇ ਕਹਿੰਦੇ ਨੇ&rsquo ਬੜੀ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ। ਇਹ ਸਮਾਗਮ 5 ਵਰਚੂ ਪ੍ਰੋਡਕਸ਼ਨਜ਼ ਵੱਲੋਂ ਕਰਵਾਇਆ ਗਿਆ, ਜਿਸ ਵਿਚ ਲੈਸਟਰ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ਤੋਂ ਆਏ ਸੈਂਕੜੇ ਦਰਸ਼ਕਾਂ ਨੇ ਹਾਜ਼ਰੀ ਭਰ ਕੇ ਹਾਲ ਨੂੰ ਖਚਾਖਚ ਭਰ ਦਿੱਤਾ।
ਸ਼ੋਅ ਦੀ ਸ਼ੁਰੂਆਤ ਸਧਾਰਣ ਪਰ ਪ੍ਰਭਾਵਸ਼ਾਲੀ ਢੰਗ ਨਾਲ ਹੋਈ, ਜਿੱਥੇ ਜਰਨੈਲ ਸਿੰਘ ਨੇ ਆਪਣੇ ਖਾਸ ਅੰਦਾਜ਼-ਏ-ਬਿਆਨ ਰਾਹੀਂ ਦਰਸ਼ਕਾਂ ਨਾਲ ਸਿੱਧਾ ਸੰਵਾਦ ਸਥਾਪਿਤ ਕੀਤਾ। ਰੋਜ਼ਾਨਾ ਜੀਵਨ ਨਾਲ ਜੁੜੀਆਂ ਗੱਲਾਂ, ਸਮਾਜਕ ਮੁੱਲ, ਪਰਿਵਾਰਕ ਰਿਸ਼ਤੇ, ਮਨੁੱਖੀ ਸੋਚ ਅਤੇ ਆਤਮਕ ਸੰਤੁਲਨ ਬਾਰੇ ਕਹਾਣੀਆਂ ਨੇ ਦਰਸ਼ਕਾਂ ਨੂੰ ਨਾ ਸਿਰਫ਼  ਭਾਵੁਕ ਕੀਤਾ, ਸਗੋਂ ਗਹਿਰੇ ਤੌਰ &lsquoਤੇ ਸੋਚਣ ਲਈ ਵੀ ਮਜਬੂਰ ਕੀਤਾ।
&lsquoਸਿਆਣੇ ਕਹਿੰਦੇ ਨੇ&rsquo ਸ਼ੋਅ ਦੀ ਖਾਸੀਅਤ ਇਹ ਰਹੀ ਕਿ ਹਰ ਕਹਾਣੀ ਵਿਚੋਂ ਕੋਈ ਨਾ ਕੋਈ ਜੀਵਨ ਸਿੱਖਿਆ ਨਿਕਲ ਕੇ ਸਾਹਮਣੇ ਆਈ। ਕਦੇ ਮਾਂ-ਪਿਉ ਦੀ ਕਦਰ ਦੀ ਗੱਲ, ਕਦੇ ਬੱਚਿਆਂ ਦੀ ਪਰਵਰਿਸ਼, ਕਦੇ ਸਮਾਜ ਵਿਚ ਵਧ ਰਹੀ ਖੁਦਗਰਜ਼ੀ ਤੇ ਕਦੇ ਅੰਦਰੂਨੀ ਸ਼ਾਂਤੀ ਦੀ ਖੋਜ&mdashਹਰ ਵਿਸ਼ੇ ਨੂੰ ਜਰਨੈਲ ਸਿੰਘ ਨੇ ਗਹਿਰੇ ਅਰਥਾਂ ਨਾਲ ਪੇਸ਼ ਕੀਤਾ।
ਸ਼ੋਅ ਦੌਰਾਨ ਕਈ ਮੌਕਿਆਂ &lsquoਤੇ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ ਤਾਂ ਕਈ ਵਾਰ ਪੂਰਾ ਹਾਲ ਤਾਲੀਆਂ ਨਾਲ ਗੂੰਜ ਉਠਿਆ। ਪਰਿਵਾਰਕ ਦਰਸ਼ਕਾਂ ਲਈ ਇਹ ਇਕ ਐਸਾ ਪ੍ਰੋਗਰਾਮ ਸਾਬਤ ਹੋਇਆ, ਜਿੱਥੇ ਹਰ ਉਮਰ ਦਾ ਵਿਅਕਤੀ ਆਪਣੇ ਲਈ ਕੋਈ ਨਾ ਕੋਈ ਸੁਨੇਹਾ ਲੈ ਕੇ ਵਾਪਸ ਗਿਆ।
ਆਯੋਜਕਾਂ ਵੱਲੋਂ ਦੱਸਿਆ ਗਿਆ ਕਿ ਇਹ ਸ਼ੋਅ ਯੂਕੇ ਡਿਬਿਊ ਟੂਰ ਦਾ ਹਿੱਸਾ ਹੈ ਅਤੇ ਲੈਸਟਰ ਤੋਂ ਬਾਅਦ ਬਰਮਿੰਘਮ ਅਤੇ ਸਲਾਓ ਵਿੱਚ ਵੀ ਇਸ ਦੀਆਂ ਪ੍ਰਸਤੁਤੀਆਂ ਹੋਣਗੀਆਂ। ਲੈਸਟਰ ਦੇ ਦਰਸ਼ਕਾਂ ਵੱਲੋਂ ਮਿਲੇ ਭਰਪੂਰ ਪਿਆਰ ਅਤੇ ਸਤਿਕਾਰ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬੀ ਭਾਈਚਾਰਾ ਵਿਦੇਸ਼ਾਂ ਵਿਚ ਵੀ ਆਪਣੀ ਸੰਸਕ੍ਰਿਤੀ, ਭਾਸ਼ਾ ਅਤੇ ਸੋਚ ਨਾਲ ਡੂੰਘਾ ਨਾਤਾ ਰੱਖਦਾ ਹੈ।
ਸ਼ੋਅ ਦੇ ਅੰਤ &lsquoਤੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾਲੀਆਂ ਵਜਾ ਕੇ ਜਰਨੈਲ ਸਿੰਘ ਦਾ ਸਵਾਗਤ ਕੀਤਾ ਅਤੇ ਆਯੋਜਕਾਂ ਦਾ ਵੀ ਧੰਨਵਾਦ ਕੀਤਾ। ਸਮੂਹਕ ਤੌਰ &lsquoਤੇ &lsquoਸਿਆਣੇ ਕਹਿੰਦੇ ਨੇ&rsquo ਲੈਸਟਰ ਵਿਚ ਇਕ ਯਾਦਗਾਰ, ਪ੍ਰੇਰਣਾਦਾਇਕ ਅਤੇ ਮਨ ਨੂੰ ਛੂਹਣ ਵਾਲੀ ਸ਼ਾਮ ਵਜੋਂ ਦਰਜ ਹੋਇਆ।