ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਨੂੰ 930 ਦਿਨ ਪੂਰੇ ਹੋਣ ਤੇ ਕੈਨੇਡਾ ਵਿਖ਼ੇ ਭਾਰਤੀ ਅੰਬੈਸੀ ਮੂਹਰੇ ਵਿਰੋਧ ਪ੍ਰਦਰਸ਼ਨ 👉 ਕੈਨੇਡਾ ਵਿਚ ਹੋ ਰਹੇ ਕਤਲ, ਫਿਰੌਤੀਆਂ ਅਤੇ ਮਨੁੱਖੀ ਘਾਣਾਂ ਦੀ ਜੁੰਮੇਵਾਰ ਭਾਰਤ ਸਰਕਾਰ: ਭਾਈ ਰੰਧਾਵਾ

 ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਕੌਮ ਦੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਜਿੰਨਾਂ ਨੂੰ 18 ਜੂਨ 2023 ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ, ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਇੰਨਸਾਫ ਦੀ ਪ੍ਰਾਪਤੀ ਲਈ ਹਰ ਮਹੀਨੇ ਦੀ 18 ਤਰੀਕ ਨੂੰ ਵੈਨਕੂਵਰ ਵਿਖੇ ਭਾਰਤੀ ਅੰਬੈਸੀ ਵਿਖੇ ਭਾਰੀ ਰੋਸ- ਮੁਜਾਹਿਰਾ ਕੀਤਾ ਜਾਂਦਾ ਹੈ। ਭਾਈ ਨਰਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ 18 ਜਨਵਰੀ 2026 ਨੂੰ ਜਦੋਂ ਭਾਈ ਨਿੱਝਰ ਦੀ ਸ਼ਹੀਦੀ ਨੂੰ 930 ਦਿਨ ਪੂਰੇ ਹੋਏ, ਉਸ ਨੂੰ ਸਮਰਪਿਤ ਕੈਨੇਡਾ ਦੀਆਂ ਸਿੱਖ-ਸੰਗਤਾਂ ਵੱਲੋਂ ਭਾਰੀ ਰੋਸ-ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜਾਂ ਪਾਈਆਂ ਗਈਆਂ ਨਾਲ-ਨਾਲ ਭਾਰਤੀ ਕੌਂਸਲੇਟ ਨੂੰ ਬੰਦ ਕਰਨ ਅਤੇ ਭਾਰਤੀ ਰਾਜਦੂਤ ਜੋ ਕਿ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਵਿੱਚ ਸ਼ਾਮਲ ਨੇ ਅਤੇ ਭਗੌੜੇ ਹਨ ਉਹਨਾਂ ਨੂੰ ਕੈਨੇਡਾ ਲਿਆ ਕੇ ਕਟਹਿਰੇ ਵਿੱਚ ਖੜੇ ਕਰਨ ਦੀ ਵੀ ਮੰਗ ਜ਼ੋਰਾਂ ਨਾਲ ਕੀਤੀ ਗਈ। ਇਸ ਮੌਕੇ ਬੰਗਲਾਦੇਸ਼ ਦੇ ਆਜ਼ਾਦੀ ਪਸੰਦ ਐਕਟੀਵਿਸਟ ਵੱਲੋਂ ਇਸ ਖਾਲਿਸਤਾਨ ਫਰੀਡਮ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਹਿੱਸਾ ਲੈਕੇ ਪ੍ਰਦਰਸ਼ਨਕਾਰੀਆਂ ਦਾ ਉਤਸ਼ਾਹ ਵਧਾਇਆ ਗਿਆ ਸੀ । ਇਸ ਰੋਸ-ਪ੍ਰਦਰਸ਼ਨ ਦੌਰਾਨ ਭਾਰਤੀ ਝੰਡੇ ਦੀ ਬੇਹੂਰਮਤੀ ਕੀਤੀ ਗਈ ਅਤੇ &ldquoਭਾਰਤੀ ਸ਼ਰਾਫ਼ਤ ਖਾਨਾ ਬੰਦ ਕਰੋ&rdquo ਦੇ ਨਾਹਰਿਆ ਦੇ ਨਾਲ ਖਾਲਸਾਈ ਨਾਹਰਿਆ ਦੀ ਗੁੰਜਾ ਪੈ ਰਹੀਆਂ ਸਨ । ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਦੀ ਸ਼ਹੀਦੀ ਅਤੇ ਹੋ ਰਹੇ ਕਤਲ, ਫਿਰੌਤੀਆਂ ਅਤੇ ਮਨੁੱਖੀ ਘਾਣਾਂ ਦੀ ਜੁੰਮੇਵਾਰ ਭਾਰਤ ਦੀ ਸਰਕਾਰ ਹੈ ਅਤੇ ਇਸ ਨੂੰ ਛਿੱਕੇ ਟੰਗ ਕੇ ਭਾਰਤ ਨਾਲ ਵਪਾਰਿਕ ਸਾਂਝਾਂ ਬਣਾਉਣੀਆਂ ਅਤੇ ਰਿਸ਼ਤੇ ਸੁਧਾਰਨੇ ਸਿੱਖਾਂ ਨਾਲ ਧ੍ਰੋਹ ਹੈ ਇਸ ਨਾਲ ਕੈਨੇਡਾ ਦੀ ਅਜ਼ਾਦੀ ਨੂੰ ਵੀ ਖ਼ਤਰਾ ਹੈ । ਉਨ੍ਹਾਂ ਕਿਹਾ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਨਾਲ ਬੰਦੇ ਮਾਰਨੇ, ਫਿਰੌਤੀਆਂ ਲੈਣੀਆਂ ਅਤੇ ਪਰਿਵਾਰਾਂ ਨੂੰ ਤੰਗ ਕਰਨਾ ਭਾਰਤ ਦੀ ਜ਼ਾਲਮੀ ਹਕੂਮਤ ਦਾ ਅੱਜ ਦਾ ਢੰਗ ਹੈ ਜਿਸ ਨੂੰ ਕੈਨੇਡਾ ਦੀ ਸਰਕਾਰ ਅਣਦੇਖਾ ਕਰ ਰਹੀ ਹੈ । ਇਸ ਮੌਕੇ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ ਰੈਫਰੰਡਮ ਦੇ ਅਗਲੇ ਪੜਾਅ ਦੇ ਵੋਟ ਜੋ ਕਿ 22 ਮਾਰਚ 2026 ਨੂੰ ਸਿਆਟਲ ਵਾਸ਼ਿੰਗਟਨ ਵਿਖ਼ੇ ਹੋ ਰਹੇ ਹਨ, ਉਨ੍ਹਾਂ ਇਸ ਮੌਕੇ ਕੈਨੇਡੀਅਨ ਸੰਗਤਾਂ ਨੂੰ ਭਾਰੀ ਗਿਣਤੀ ਵਿਚ ਸਿਆਟਲ ਪਹੁੰਚ ਕੇ ਰੈਫਰੰਡਮ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ । ਭਾਰਤੀ ਅੰਬੈਸੀ ਮੂਹਰੇ ਕੀਤੇ ਗਏ ਪ੍ਰਦਰਸ਼ਨ ਦੌਰਾਨ ਗੁਰੂ ਘਰ ਦੇ ਪ੍ਰਬੰਧਕ ਭਾਈ ਗੁਰਮੀਤ ਸਿੰਘ ਤੂਰ, ਭਾਈ ਗੁਰਮੀਤ ਸਿੰਘ ਗਿੱਲ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਦਲਜੀਤ ਸਿੰਘ, ਭਾਈ ਅਜੈਪਾਲ ਸਿੰਘ, ਭਾਈ ਰਜਿੰਦਰ ਸਿੰਘ, ਬਾਬਾ ਜੈਗ ਸਿੱਧੂ, ਭਾਈ ਮਨਜਿੰਦਰ ਸਿੰਘ, ਭਾਈ ਰਜਿੰਦਰ ਸਿੰਘ ਨੱਤ, ਭਾਈ ਚਰਨਜੀਤ ਸਿੰਘ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਿਰੀ ਭਰ ਕੇ ਆਪਣਾ ਰੋਸ ਪ੍ਰਗਟ ਕੀਤਾ ਸੀ