ਨਿਊਜ਼ੀਲੈਂਡ ਨੇ ਭਾਰਤ ’ਚ ਪਹਿਲੀ ਵਾਰ ਵਨਡੇ ਮੈਚਾਂ ਦੀ ਜਿੱਤੀ ਸੀਰੀਜ਼

ਨਿਊਜ਼ੀਲੈਂਡ ਨੇ ਭਾਰਤ ਵਿਚ ਇਤਿਹਾਸ ਰਚਦੇ ਹੋਏ ਪਹਿਲੀ ਵਾਰ ਵਨਡੇ ਸੀਰੀਜ ਆਪਣੇ ਨਾਂ ਕਰ ਲਈ। ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਖੇਡੇ ਗਏ ਤੀਜੇ ਵਨਡੇ ਵਿਚ ਕੀਵੀ ਟੀਮ ਨੇ ਭਾਰਤ ਨੂੰ 41 ਦੌੜਾਂ ਤੋਂ ਹਰਾਇਆ। ਇਸ ਦੇ ਨਾਲ ਹੀ ਇਹ ਭਾਰਤ ਦੀ ਇਸ ਮੈਦਾਨ &lsquoਤੇ ਪਹਿਲੀ ਵਨਡੇ ਹਾਰ ਵੀ ਰਹੀ।
ਐਤਵਾਰ ਨੂੰ ਰਿਕਾਰਡਸ ਦਾ ਦਿਨ ਵਿਰਾਟ ਕੋਹਲੀ ਦੇ ਨਾਂ ਰਿਹਾ। ਉਹ ਵਨਡੇ ਵਿਚ ਨੰਬਰ-3 &lsquoਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਤੇ ਨਿਊਜ਼ੀਲੈਂਡ ਖਿਲਾਫ ਸਭ ਤੋਂ ਵਧ ਸੈਂਕੜੇ ਲਗਾਉਣ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਪਰ ਉਨ੍ਹਾਂ ਦੀ ਪਾਰੀ ਟੀਮ ਨੂੰ ਜਿਤਾ ਨਹੀਂ ਸਕੀ। 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ 46 ਓਵਰਾਂ ਵਿਚ 296 ਦੌੜਾਂ &lsquoਤੇ ਆਲਆਊਟ ਹੋ ਗਈ। ਇਸ ਤੋਂ ਪਹਿਲਾਂ ਟੌਸ ਹਾਰ ਕੇ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 8 ਵਿਕਟਾਂ &lsquoਤੇ 337 ਦੌੜਾਂ ਬਣਾਈਆਂ ਸਨ। ਡੇਰਿਲ ਮਿਚੇਲ ਨੇ 137 ਤੇ ਗਲੇਨ ਫਿਲਿਪਸ ਨੇ 106 ਦੌੜਾਂ ਦੀ ਪਾਰੀ ਖੇਡੀ।
ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਕਪਤਾਨ ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ ਹੋਏ ਜਦੋਂ ਕਿ ਸ਼ੁਭਮਨ ਗਿੱਲ 23 ਦੌੜਾਂ ਹੀ ਬਣਾ ਸਕੇ। ਸ਼੍ਰੇਅਸ ਅਈਅਰ ਤੇ ਕੇਐੱਲ ਰਾਹੁਲ ਵੀ ਵੱਡੀ ਪਾਰੀ ਖੇਡਣ ਵਿਚ ਅਸਫਲ ਰਹੇ ਜਿਸ ਨਾਲ ਭਾਰਤ ਦਾ ਸਕੋਰ 71/4 ਹੋ ਗਿਆ। ਇਸ ਦੇ ਬਾਅਦ ਵਿਰਾਟ ਕੋਹਲੀ ਨੇ ਨਿਤੀਸ਼ ਕੁਮਾਰ ਰੈਡੀ ਨਾਲ ਸਾਂਝੀਦਾਰੀ ਕਰਕੇ ਮੈਚ ਵਿਚ ਵਾਪਸੀ ਕੀਤੀ। ਕੋਹਲੀ ਨੇ ਦੌੜਾਂ ਦੀ ਰਫਤਾਰ ਬਣਾਏ ਰੱਖੀ। ਉਨ੍ਹਾਂ ਨੇ ਸੈਂਕੜਾ ਪੂਰਾ ਕੀਤਾ ਤਾਂ ਸਟੇਡੀਅਮ ਤਾੜੀਆਂ ਨਾਲ ਗੂੰਜ ਉਠਿਆ।
338 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਟੀਮ 46 ਓਵਰਾਂ ਵਿਚ 296 ਦੌੜਾਂ &lsquoਤੇ ਸਿਮਟ ਗਈ। ਵਿਰਾਟ ਕੋਹਲੀ ਨੇ ਦਬਾਅ ਵਿਚ ਪਾਰੀ ਸੰਭਾਲਦੇ ਹੋਏ 108 ਗੇਂਦਾਂ &lsquoਤੇ 124 ਦੌੜਾਂ ਦੀ ਬੇਹਤਰੀਨ ਪਾਰੀ ਖੇਡੀ। ਜਦੋਂ ਇਕ ਦੇ ਬਾਅਦ ਇਕ ਵਿਕਟ ਡਿੱਗਦੇ ਰਹੇ ਉਦੋਂ ਵੀ ਕੋਹਲੀ ਕ੍ਰੀਜ਼ &lsquoਤੇ ਡਟੇ ਰਹੇ ਪਰ ਉਨ੍ਹਾਂ ਦੇ ਆਊਟ ਹੁੰਦੇ ਹੀ ਭਾਰਤੀ ਪਾਰੀ ਦੀ ਆਖਰੀ ਉਮੀਦ ਵੀ ਖਤਮ ਹੋ ਗਈ। 292 ਦੇ ਸਕੋਰ &lsquoਤੇ ਕੋਹਲੀ ਦਾ ਵਿਕਟ ਡਿੱਗਦੇ ਹੀ ਭਾਰਤ ਦੀ ਹਾਰ ਤੈਅ ਹੋ ਗਈ।