ਟਰੰਪ ਵੱਲੋਂ ਫਰਾਂਸੀਸੀ ਸ਼ਰਾਬ ’ਤੇ 200% ਟੈਕਸ ਲਾਉਣ ਦੀ ਧਮਕੀ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰਾਂਸੀਸੀ ਵਾਈਨ ਅਤੇ ਸ਼ੈਂਪੇਨ &rsquoਤੇ 200% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਇਹ ਚਿਤਾਵਨੀ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਗਾਜ਼ਾ ਪੀਸ ਬੋਰਡ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਫਰਾਂਸ ਨੂੰ ਗਾਜ਼ਾ ਪੀਸ ਬੋਰਡ ਵਿਚ ਸ਼ਾਮਲ ਹੋਣ ਲਈ ਕਿਹਾ ਸੀ।
ਟਰੰਪ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਇਮੈਨੁਅਲ ਮੈਕਰੋਂ ਨੂੰ ਹੁਣ ਸ਼ਾਂਤੀ ਬੋਰਡ ਵਿਚ ਸ਼ਾਮਲ ਵੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਫਰਾਂਸ ਦੇ ਰਾਸ਼ਟਰਪਤੀ ਦੀ ਕੁਰਸੀ ਵੀ ਖਤਰੇ ਵਿਚ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਗਾਜ਼ਾ ਵਿਚ ਪ੍ਰਸ਼ਾਸਕੀ ਕਾਰਵਾਈ ਕਰਨ ਲਈ ਨੈਸ਼ਨਲ ਕਮੇਟੀ ਫਾਰ ਦਿ ਐਡਮਨਿਸਟਰੇਸ਼ਨ ਆਫ ਗਾਜ਼ਾ ਬਣਾਈ ਸੀ। ਟਰੰਪ ਨੇ ਇਸ ਕਮੇਟੀ ਵਿਚ ਸ਼ਾਮਲ ਹੋਣ ਲਈ 60 ਦੇਸ਼ਾਂ ਨੂੰ ਸੱਦਾ ਦਿੱਤਾ ਹੈ।