ਕੈਨੇਡਾ ਭਾਰਤੀ ਡਾਕਟਰਾਂ ਨੂੰ ਦੇਵੇਗਾ ਐਕਸਪ੍ਰੈੱਸ ਵੀਜ਼ਾ
_20Jan26084722AM.jfif)
ਟੋਰਾਂਟੋ : ਕੈਨੇਡਾ ਨੇ ਅਪਣੀਆਂ ਡਾਕਟਰੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਭਾਰਤੀ ਡਾਕਟਰਾਂ ਨੂੰ ਇਕ ਵੱਡੀ ਪੇਸ਼ਕਸ਼ ਕੀਤੀ ਹੈ । ਇਸ ਦੇ ਤਹਿਤ ਭਾਰਤੀ ਡਾਕਟਰਾਂ ਨੂੰ ਐਕਸਪ੍ਰੈਸ ਵੀਜ਼ਾ ਐਂਟਰੀ ਦਿਤੀ ਜਾਵੇਗੀ। ਪਹਿਲੇ ਪੜਾਅ ਵਿਚ ਸੰਘੀ ਸੇਵਾਵਾਂ ਲਈ 1000 ਡਾਕਟਰਾਂ ਅਤੇ ਸੂਬਾਈ ਸਰਕਾਰਾਂ ਲਈ 5,000 ਡਾਕਟਰਾਂ ਨੂੰ ਵੀਜ਼ਾ ਜਾਰੀ ਕੀਤਾ ਜਾਵੇਗਾ। ਐਕਸਪ੍ਰੈਸ ਵੀਜ਼ਾ ਐਂਟਰੀ ਦਾ ਇਹ ਪਹਿਲਾ ਪੜਾਅ ਇਸ ਮਹੀਨੇ ਦੇ ਅੰਤ ਵਿਚ ਲਾਗੂ ਹੋਣ ਦੀ ਉਮੀਦ ਹੈ। ਕੈਨੇਡਾ ਵਿਚ ਪਹਿਲਾਂ ਤੋਂ ਕੰਮ ਕਰ ਰਹੇ ਭਾਰਤੀ ਡਾਕਟਰ ਅਤੇ ਭਾਰਤ ਤੋਂ ਜਾਣ ਦੇ ਇੱਛੁਕ ਮੈਡੀਕੋਜ਼ ਦੋਵੇਂ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੀ ਵੱਖ-ਵੱਖ ਮਾਪਦੰਡਾਂ ਦੇ ਆਧਾਰ ਉਤੇ ਜਾਂਚ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਲਗਭਗ 5 ਕਰੋੜ ਦੀ ਆਬਾਦੀ ਵਾਲੇ ਕੈਨੇਡਾ ਨੂੰ ਡਾਕਟਰਾਂ ਦੀ ਘਾਟ ਹੈ । ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੀ ਇਕ ਰੀਪੋਰਟ ਦੇ ਅਨੁਸਾਰ ਸਿਰਫ 37% ਮਰੀਜ਼ਾਂ ਨੂੰ 24 ਘੰਟਿਆਂ ਦੇ ਅੰਦਰ ਐਮਰਜੈਂਸੀ ਅਪੌਇੰਟਮੈਂਟ ਮਿਲਦੀ ਹੈ। 22 ਦਸੰਬਰ ਨੂੰ ਕੈਨੇਡਾ ਦੇ ਐਡਮਿੰਟਨ ਹਸਪਤਾਲ ਮੂਲ ਦੇ ਪ੍ਰਸ਼ਾਂਤ ਦੀ ਇਲਾਜ਼ &rsquoਚ ਦੇਰੀ ਦੇ ਕਾਰਨ ਮੌਤ ਹੋਣ ਦਾ ਮਾਮਲਾ ਚਰਚਾ ਵਿਚ ਰਿਹਾ ਸੀ। ਕੈਨੇਡਾ ਵਿਚ ਹਰ ਸਾਲ ਉੱਚ-ਹੁਨਰ ਸ਼੍ਰੇਣੀ ਦੇ ਤਹਿਤ ਭਾਰਤੀਆਂ ਨੂੰ ਲਗਭਗ 30% ਤੋਂ ਵੱਧ ਵੀਜ਼ੇ ਜਾਰੀ ਹੁੰਦੇ ਹਨ। ਕੈਨੇਡਾ &rsquoਚ 2025 &rsquoਚ 52 ਹਜ਼ਾਰ ਤੋਂ ਜ਼ਿਆਦਾ ਭਾਰਤੀ ਟੇਕ ਅਤੇ ਮੇਡੀਕੋ ਪ੍ਰੋਫੈਸ਼ਨਲ ਨੂੰ ਹਾਈ ਸਕਿਲ ਵੀਜ਼ਾ ਜਾਰੀ ਹੋਏ। ਇਸ ਕੈਟੇਗਰੀ &rsquoਚ ਦੂਜੇ ਨੰਬਰ &rsquoਤੇ ਚੀਨ ਨੂੰ 18 ਹਜ਼ਾਰ ਵੀਜ਼ੇ ਜਾਰੀ ਹੋਏ। ਪਿਛਲੇ 5 ਸਾਲ ਤੋਂ ਭਾਰਤ ਪਹਿਲੇ ਨੰਬਰ &rsquoਤੇ ਹੈ। ਭਾਰਤ ਅਤੇ ਕੈਨੇਡਾ ਨੇ ਦਸੰਬਰ ਵਿਚ ਇਕ ਆਰਥਕ ਭਾਈਵਾਲੀ ਸਮਝੌਤੇ ਉਤੇ ਗੱਲਬਾਤ ਸ਼ੁਰੂ ਕੀਤੀ, ਜੋ ਕਿ ਇਕ ਵਪਾਰਕ ਸਮਝੌਤੇ ਵਲ ਪਹਿਲਾ ਕਦਮ ਹੈ। ਇਹ ਸਮਝੌਤਾ ਪੰਜ ਸਾਲਾਂ ਤੋਂ ਰੁਕਿਆ ਹੋਇਆ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਇਸ ਸਾਲ ਭਾਰਤ ਦਾ ਦੌਰਾ ਕਰ ਸਕਦੇ ਹਨ।