26 ਜਨਵਰੀ 1986 ਚ ਹੋਏ ਸਰਬੱਤ ਖਾਲਸਾ ਦੇ ਫੈਸਲਿਆ ਦੀ ਮੁੜ ਬਚਨਬਧਤਾ ਦੁਹਹਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਵਹੀਰਾਂ ਘਤਣ ਦੀ ਅਪੀਲ: ਪੰਥਕ ਜਥੇਬੰਦੀਆਂ ਜਰਮਨੀ

 ਨਵੀਂ ਦਿੱਲੀ 21 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਦੇ ਹੁਕਮਰਾਨ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ 37 ਹੋਰ ਗੁਰਧਾਮਾਂ ਤੇ ਹਮਲਾ ਕੀਤਾ ਗਿਆ। ਇਸ ਦੁਖਾਂਤ ਨੂੰ ਸਿੱਖ ਕੌਮ ਨੇ ਤੀਜੇ ਘੱਲੂਘਾਰੇ ਦਾ ਨਾਮ ਦਿੱਤਾ। ਕਿੳਕਿ ਇਹ ਉਸ ਦੇਸ਼ ਦੀ ਫੌਜ ਵੱਲੋਂ ਕੀਤਾ ਗਿਆ ਸੀ ਜਿਸ ਨੂੰ ਅਸੀਂ ਅਪਣਾ ਦੇਸ਼ ਮੰਨਦੇ ਸੀ। ਇਸ ਘੱਲੂਘਾਰੇ ਦੌਰਾਨ ਹਜਾਰਾ ਹੀ ਨਿਰਦੋਸ਼ ਨਿਹੱਥੇ ਸਰਧਾਲੂਆਂ ਨੂੰ ਸੋਚੀ ਸਮਝੀ ਸਾਜ਼ਸ਼ ਤਹਿਤ ਬੜੀ ਬੇਰਿਹਮੀ ਨਾਲ ਮੌਤ ਦੇ ਮੂੱਹ ਚ ਪਾਅ ਦਿੱਤਾ ਗਿਆ। ਇਸ ਦੁਖਾਂਤ ਤੋਂ ਬਾਅਦ ਸਿੱਖਾਂ ਨੇ ਮਹਿਸੂਸ ਕੀਤਾ ਕਿ ਇੱਕ ਅਕਾਲ ਤਖ਼ਤ ਤੇ ਸਮੂਹਿਕ ਤੌਰ ਤੇ ਇਕੱਤਰ ਹੋ ਕੌਮ ਦੇ ਭਵਿੱਖ ਲਈ ਕੋਈ ਗੁਰਮਤਾ ਕੀਤਾ ਜਾਵੇ। 26 ਜਨਵਰੀ 1986 ਨੂੰ ਸਰਬੱਤ ਖ਼ਾਲਸਾ ਸੱਦ ਸਰਬਸੰਮਤੀ ਨਾਲ ਕੌਮ ਦੇ ਉੱਜਲ ਭਵਿੱਖ ਵੱਖਰੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਜਿਹੜੇ ਫ਼ੈਸਲੇ ਕੀਤੇ ਗਏ ਉਹਨਾਂ ਫੈਸਲਿਆ ਤੇ ਵਚਨਬੱਧਤਾ ਦੁਹਰਾਉਂਣ ਲਈ 40 ਸਾਲ ਬਾਅਦ ਮੁੜ ਸਮੁੱਚੇ ਪੰਥ ਨੂੰ ਇਕੱਤਰ ਕਰਨ ਲਈ ਪੰਥਕ ਜਥੇਬੰਦੀਆਂ ਵੱਲੋਂ ਸਾਝਾਂ ਫੈਸਲਾ ਕੀਤਾ ਗਿਆ ਹੈ। ਜਰਮਨੀ ਦੀਆਂ ਪੰਥਕ ਜਥੇਬੰਦੀਆਂ ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਸੁਖਦੇਵ ਸਿੰਘ ਹੇਰਾਂ, ਬੱਬਰ ਖਾਲਸਾ ਜਰਮਨੀ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਦਲ ਖਾਲਸਾ ਜਰਮਨੀ ਭਾਈ ਅੰਗਰੇਜ਼ ਸਿੰਘ ਭਾਈ ਹਰਮੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਈ ਹੀਰਾ ਸਿੰਘ ਮੱਤੇਵਾਲ ਅਤੇ ਇੰਟਰਨੈਸਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਲਖਵਿੰਦਰ ਸਿੰਘ ਮੱਲ੍ਹੀ ਵੱਲੋਂ ਸਮੂੱਹ ਸਿੱਖ ਸੰਸਥਾਵਾਂ, ਸਿੱਖ ਜੱਥੇਬੰਦੀਆਂ, ਨਹਿੰਗ ਸਿੰਘ ਜਥੇਬੰਦੀਆਂ, ਟਕਸਾਲਾਂ, ਸੰਪਰਦਾਵਾਂ, ਫੈਡਰੇਸ਼ਨਾਂ, ਸਮੁੱਚੇ ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ 26 ਜਨਵਰੀ 2026 ਨੂੰ ਵਹੀਰਾਂ ਘੱਤ ਕੇ ਪਹੁੰਚਾਉਣ ਦੀ ਬੇਨਤੀ ਕਰਦਿਆਂ ਹੋਇਆਂ ਜਰਮਨ ਦੀ ਸੰਗਤ ਨੂੰ ਭਾਰਤੀ ਦੇ ਫਰੈਕਫੋਰਟ ਜਰਮਨੀ ਸਫ਼ਾਰਤਖ਼ਾਨੇ ਸਾਹਮਣੇ ਪੰਥਕ ਜਥੇਬੰਦੀਆਂ ਵੱਲੋਂ ਹੋ ਰਹੇ ਰੋਸ ਮੁਜ਼ਾਹਰੇ ਚ ਪਹੁੰਚਣ ਦੀ ਵੀ ਅਪੀਲ ਕਰਦੇ ਹਾਂ।