ਨਫ਼ਰਤੀ ਤਕਰੀਰ ਤੇ ਗੰਨ ਕਾਨੂੰਨ ਪਾਸ

ਆਸਟਰੇਲੀਆ ਦੀ ਸੰਸਦ ਨੇ ਅੱਜ ਗੰਨਾਂ ਸਬੰਧੀ ਨਵੀਆਂ ਪਾਬੰਦੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਨਫ਼ਰਤੀ ਤਕਰੀਰ ਵਿਰੋਧੀ ਕਾਨੂੰਨਾਂ ਦੇ ਖਰੜੇ &rsquoਤੇ ਬਹਿਸ ਸ਼ੁਰੂ ਕੀਤੀ ਹੈ। ਇਹ ਕਾਨੂੰਨ ਪਿਛਲੇ ਮਹੀਨੇ ਸਿਡਨੀ &rsquoਚ ਯਹੂਦੀ ਤਿਉਹਾਰ ਮੌਕੇ ਦੋ ਹਮਲਾਵਰਾਂ ਵੱਲੋਂ 15 ਲੋਕਾਂ ਦੀ ਹੱਤਿਆ ਕੀਤੇ ਜਾਣ ਤੋਂ ਬਾਅਦ ਤਜਵੀਜ਼ ਕੀਤੇ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਇਹ ਹਮਲਾ ਇਸਲਾਮਿਕ ਸਟੇਟ ਸਮੂਹ ਤੋਂ ਪ੍ਰੇਰਿਤ ਸੀ। ਇਨ੍ਹਾਂ ਕਾਨੂੰਨਾਂ ਤਹਿਤ ਗੰਨ ਰੱਖਣ &rsquoਤੇ ਨਵੀਆਂ ਪਾਬੰਦੀਆਂ ਲਾਈਆਂ ਗਈਆਂ ਹਨ ਅਤੇ ਸਰਕਾਰੀ ਫੰਡਿੰਗ ਆਧਾਰਿਤ ਪ੍ਰੋਗਰਾਮ ਤਹਿਤ ਹਥਿਆਰ ਵਾਪਸ ਕਰਨ ਵਾਲੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਨਫ਼ਰਤੀ ਭਾਸ਼ਣ ਵਿਰੋਧੀ ਕਾਨੂੰਨਾਂ ਤਹਿਤ ਇਸਲਾਮੀ ਸਮੂਹ ਹਿਜ਼ਬ ਉਤ-ਤਹਿਰੀਰ ਸਮੇਤ ਨਫ਼ਰਤੀ ਸਮੂਹਾਂ &rsquoਤੇ ਵੀ ਪਾਬੰਦੀ ਲਾਈ ਜਾ ਸਕੇਗੀ। ਤਹਿਰੀਰ &rsquoਤੇ ਕੁਝ ਮੁਲਕਾਂ ਨੇ ਪਹਿਲਾਂ ਹੀ ਪਾਬੰਦੀ ਲਾਈ ਹੋਈ ਹੈ। ਸਰਕਾਰ ਨੇ ਸ਼ੁਰੂਆਤ &rsquoਚ ਇੱਕ ਹੀ ਬਿੱਲ ਲਿਆਉਣ ਦੀ ਯੋਜਨਾ ਬਣਾਈ ਸੀ ਪਰ ਬਾਅਦ ਵਿੱਚ ਇਸ ਨੂੰ ਦੋ ਵੱਖ-ਵੱਖ ਬਿੱਲਾਂ &rsquoਚ ਵੰਡ ਕੇ ਅੱਜ ਪ੍ਰਤੀਨਿਧੀ ਸਦਨ &rsquoਚ ਪੇਸ਼ ਕੀਤਾ ਗਿਆ। ਦੋਵੇਂ ਬਿੱਲ ਪ੍ਰਤੀਨਿਧੀ ਸਦਨ &rsquoਚੋਂ ਪਾਸ ਹੋ ਗਏ ਅਤੇ ਅੱਜ ਸ਼ਾਮ ਤੱਕ ਸੈਨੇਟ ਨੇ ਹਥਿਆਰਾਂ ਨਾਲ ਸਬੰਧਤ ਬਿੱਲ ਪਾਸ ਕਰ ਦਿੱਤਾ ਸੀ। ਨਫ਼ਰਤੀ ਭਾਸ਼ਣ ਵਿਰੋਧੀ ਬਿੱਲ ਭਲਕੇ ਪਾਸ ਹੋਣ ਦੀ ਆਸ ਹੈ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਟੋਨੀ ਬਰਕ ਨੇ ਸੰਸਦ ਨੂੰ ਦੱਸਿਆ ਕਿ ਕਥਿਤ ਹਮਲਾਵਰ ਸਾਜਿਦ ਅਕਰਮ (50) ਅਤੇ ਉਸ ਦੇ 24 ਸਾਲਾ ਪੁੱਤਰ ਨਵੀਦ ਅਕਰਮ ਨੂੰ ਤਜਵੀਜ਼ ਕੀਤੇ ਕਾਨੂੰਨਾਂ ਤਹਿਤ ਬੰਦੂਕ ਰੱਖਣ ਤੋਂ ਰੋਕਿਆ ਜਾ ਸਕਦਾ ਸੀ। ਯਹੂਦੀ ਵਿਰੋਧੀ ਹਮਲੇ ਬਾਰੇ ਉਨ੍ਹਾਂ ਕਿਹਾ, &lsquo&lsquoਸਾਨੂੰ ਇਸ ਪਿਛਲੇ ਕਾਰਨ ਤੇ ਇਸ ਦੇ ਢੰਗ ਦੋਵਾਂ ਨਾਲ ਨਜਿੱਠਣਾ ਪਵੇਗਾ।&rsquo&rsquo