ਆਸਟਰੇਲੀਅਨ ਬੀਚ ਉੱਤੇ ਮ੍ਰਿਤਕ ਮਿਲੀ ਕੈਨੇਡੀਅਨ ਕੁੜੀ ਦੀ ਹੋਈ ਪਛਾਣ

ਕੁਈਨਜ਼ਲੈਂਡ: ਆਸਟਰੇਲੀਆ ਦੇ ਬੀਚ ਉੱਤੇ ਮ੍ਰਿਤਕ ਪਾਈ ਗਈ 19 ਸਾਲਾ ਲੜਕੀ, ਜਿਸ ਦੀ ਲਾਸ਼ ਨੂੰ ਜੰਗਲੀ ਕੁੱਤਿਆਂ ਨੇ ਘੇਰਾ ਪਾਇਆ ਹੋਇਆ ਸੀ, ਦੀ ਦੋਸਤ ਨੇ ਆਖਿਆ ਕਿ ਉਸ ਦੀ ਮੌਤ ਨਾਲ ਸਾਰਿਆਂ ਨੂੰ ਵੱਡਾ ਝਟਕਾ ਲੱਗਿਆ ਹੈ। ਆਸਟਰੇਲੀਆ ਦੇ ਸਟੇਟ ਕੁਈਨਸਲੈਂਡ ਦੀ ਪੁਲਿਸ ਨੇ ਆਖਿਆ ਕਿ 19 ਸਾਲਾ ਕੈਨੇਡੀਅਨ ਮੂਲ ਦੀ ਲੜਕੀ ਕਗਰੀ ਬੀਚ ਉੱਤੇ ਮ੍ਰਿਤਕ ਪਈ ਮਿਲੀ ਤੇ ਉਸ ਦੀ ਲਾਸ਼ ਨੂੰ 10 ਜੰਗਲੀ ਕੁੱਤਿਆਂ ਵੱਲੋਂ ਘੇਰਾ ਪਾਇਆ ਹੋਇਆ ਸੀ। ਆਸਟਰੇਲੀਆਈ ਮੀਡੀਆ ਦੀਆਂ ਕਈ ਰਿਪੋਰਟਾਂ ਅਨੁਸਾਰ ਮ੍ਰਿਤਕਾ ਦੀ ਪਛਾਣ ਪਾਈਪਰ ਜੇਮਜ਼ ਨਾਂ ਦੀ ਲੜਕੀ ਵਜੋਂ ਹੋਈ ਹੈ ਪਰ ਪੁਲਿਸ ਵੱਲੋਂ ਅਜੇ ਤੱਕ ਇਸ ਲੜਕੀ ਦੀ ਸ਼ਨਾਖ਼ਤ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।