ਪੂਤਿਨ ਯੂਕਰੇਨ ਦੇ ਪੁਨਰ ਨਿਰਮਾਣ ਲਈ ਫ੍ਰੀਜ਼ ਕੀਤੀਆਂ ਜਾਇਦਾਦਾਂ ਦੇਣ ਲਈ ਤਿਆਰ
_22Jan26092323AM.jfif)
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਸ਼ੇਸ਼ ਏਲਚੀ ਸਟੀਵ ਵਿਟਕੌਫ ਨਾਲ ਵੀਰਵਾਰ ਨੂੰ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਦੋ ਸਾਬਕਾ ਸੋਵੀਅਤ ਗਣਰਾਜਾਂ (ਰੂਸ ਤੇ ਯੂਕਰੇਨ) ਦਰਮਿਆਨ ਸ਼ਾਂਤੀ ਸਮਝੌਤਾ ਹੋਣ ਤੋਂ ਬਾਅਦ ਰੂਸ ਦੀਆਂ ਫ੍ਰੀਜ਼ ਕੀਤੀਆਂ ਜਾਇਦਾਦਾਂ ਨੂੰ ਜੰਗ ਦੇ ਝੰਬੇ ਯੂਕਰੇਨ ਦੇ ਪੁਨਰ ਨਿਰਮਾਣ ਲਈ ਦੇਣ ਦੀ ਇੱਛਾ ਜਤਾਈ ਹੈ।
ਬੁੱਧਵਾਰ ਦੇਰ ਰਾਤ ਰੂਸੀ ਸਲਾਮਤੀ ਕੌਂਸਲ ਦੀ ਬੈਠਕ ਦੌਰਾਨ ਆਪਣੇ ਟੈਲੀਵਿਜ਼ਨ ਭਾਸ਼ਣ ਵਿੱਚ ਪੂਤਿਨ ਨੇ ਜਾਮ ਕੀਤੀਆਂ ਜਾਇਦਾਦਾਂ ਵਿੱਚੋਂ ਗਾਜ਼ਾ ਜੰਗਬੰਦੀ ਯੋਜਨਾ ਦੀ ਨਿਗਰਾਨੀ ਲਈ ਟਰੰਪ ਵੱਲੋਂ ਪ੍ਰਮੋਟ ਕੀਤੇ ਗਏ ਸ਼ਾਂਤੀ ਬੋਰਡ ਨੂੰ 1 ਬਿਲੀਅਨ ਡਾਲਰ ਦਾ ਦਾਨ ਦੇਣ ਦਾ ਵੀ ਐਲਾਨ ਕੀਤਾ।