ਪਿਤਾ ਨੂੰ ਕਾਬੂ ਕਰਨ ਲਈ 5 ਸਾਲਾ ਮਾਸੂਮ ਬੱਚੇ ਨੂੰ ਬਣਾਇਆ ਗਿਆ ਹਥਿਆਰ

ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਪਰਵਾਸੀਆਂ iਖ਼ਲਾਫ਼ ਸਖ਼ਤੀ ਵਧਾਉਂਦੇ ਹੋਏ ਅਮਰੀਕਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਮਨੁੱਖੀ ਸੰਵੇਦਨਸ਼ੀਲਤਾ ਅਤੇ ਕਾਨੂੰਨੀ ਪ੍ਰਕਿਰਿਆ &rsquoਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਮਿਨੀਸੋਟਾ ਰਾਜ ਦੇ ਕੋਲੰਬੀਆ ਹਾਈਟਸ ਸ਼ਹਿਰ ਵਿੱਚ 5 ਸਾਲਾ ਮਾਸੂਮ ਬੱਚੇ ਨਾਲ ਕੀਤੀ ਗਈ ਕਾਰਵਾਈ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ, ਮੰਗਲਵਾਰ ਦੁਪਹਿਰ ਨੂੰ ਲੀਅਮ ਕੋਨੇਹੋ ਰਾਮੋਸ ਨਾਮਕ ਬੱਚਾ ਆਪਣੇ ਨਰਸਰੀ ਸਕੂਲ ਤੋਂ ਘਰ ਵਾਪਸ ਆ ਰਿਹਾ ਸੀ। ਦੋਸ਼ ਹੈ ਕਿ ਪ੍ਰਵਾਸ ਨਿਯੰਤਰਣ ਨਾਲ ਜੁੜੇ ਅਧਿਕਾਰੀਆਂ ਨੇ ਬੱਚੇ ਨੂੰ ਰਾਹ ਵਿੱਚ ਰੋਕ ਕੇ ਆਪਣੀ ਹਿਰਾਸਤ ਵਿੱਚ ਲਿਆ ਅਤੇ ਉਸ &rsquoਤੇ ਦਬਾਅ ਬਣਾਇਆ ਕਿ ਉਹ ਘਰ ਦਾ ਦਰਵਾਜ਼ਾ ਖੜਕਾਏ, ਤਾਂ ਜੋ ਅੰਦਰ ਮੌਜੂਦ ਉਸਦੇ ਪਿਤਾ ਨੂੰ ਕਾਬੂ ਕੀਤਾ ਜਾ ਸਕੇ।
ਸਕੂਲ ਪ੍ਰਸ਼ਾਸਨ ਅਨੁਸਾਰ, ਬੱਚੇ ਨੂੰ ਜਾਣਬੁੱਝ ਕੇ ਇੱਕ ਅਜਿਹੀ ਮਨੋਵਿਗਿਆਨਕ ਸਥਿਤੀ ਵਿੱਚ ਪਾਇਆ ਗਿਆ, ਜੋ ਉਸਦੀ ਨਾਜ਼ੁਕ ਮਾਨਸਿਕ ਅਵਸਥਾ ਲਈ ਘਾਤਕ ਸਾਬਤ ਹੋ ਸਕਦੀ ਸੀ। ਕੋਲੰਬੀਆ ਹਾਈਟਸ ਸਰਕਾਰੀ ਸਕੂਲ ਪ੍ਰਬੰਧਨ ਦੀ ਮੁਖੀ ਜੇਨਾ ਸਟੈਨਵਿਕ ਨੇ ਇਸ ਘਟਨਾ ਨੂੰ &ldquo5 ਸਾਲਾ ਬੱਚੇ ਨਾਲ ਮਨਸਿਕ ਤਸ਼ੱਦਦ&rdquo ਕਰਾਰ ਦਿੱਤਾ। ਪਰਿਵਾਰ ਦੇ ਕਾਨੂੰਨੀ ਨੁਮਾਇੰਦੇ ਨੇ ਦੱਸਿਆ ਕਿ ਬੱਚੇ ਦੇ ਪਿਤਾ ਐਡਰੀਅਨ ਅਲੈਗਜ਼ੈਂਡਰ ਕੋਨੇਹੋ ਏਰੀਆਸ ਨੇ ਘਰ ਅੰਦਰ ਮੌਜੂਦ ਆਪਣੀ ਪਤਨੀ ਨੂੰ ਦਰਵਾਜ਼ਾ ਨਾ ਖੋਲ੍ਹਣ ਲਈ ਕਿਹਾ ਸੀ। ਇਹ ਪਰਿਵਾਰ ਸਾਲ 2024 ਵਿੱਚ ਅਮਰੀਕਾ ਆਇਆ ਸੀ ਅਤੇ ਉਨ੍ਹਾਂ ਵੱਲੋਂ ਦਾਇਰ ਕੀਤੀ ਗਈ ਸ਼ਰਨ ਦੀ ਅਰਜ਼ੀ ਅਜੇ ਵੀ ਅਦਾਲਤ ਵਿੱਚ ਵਿਚਾਰ ਅਧੀਨ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਪਰਿਵਾਰ iਖ਼ਲਾਫ਼ ਦੇਸ਼ੋਂ ਕੱਢੇ ਜਾਣ ਸੰਬੰਧੀ ਅਜੇ ਤੱਕ ਕੋਈ ਸਰਕਾਰੀ ਹੁਕਮ ਜਾਰੀ ਨਹੀਂ ਹੋਇਆ। ਜੇਨਾ ਸਟੈਨਵਿਕ ਨੇ ਸਵਾਲ ਉਠਾਉਂਦਿਆਂ ਕਿਹਾ, &ldquoਇੱਕ ਮਾਸੂਮ 5 ਸਾਲਾ ਬੱਚੇ ਨੂੰ ਹਿਰਾਸਤ ਵਿੱਚ ਲੈਣ ਦਾ ਕੀ ਤਰਕ ਹੈ? ਕੀ ਉਹ ਕੋਈ ਅਪਰਾਧੀ ਹੈ? ਇਹ ਕਾਰਵਾਈ ਨਾਂ ਸਿਰਫ਼ ਅਨਿਆਈ ਹੈ, ਸਗੋਂ ਇਨਸਾਨੀ ਕਦਰਾਂ-ਕੀਮਤਾਂ ਦੇ ਵੀ iਖ਼ਲਾਫ਼ ਹੈ।&rdquo ਇਸ ਘਟਨਾ ਤੋਂ ਬਾਅਦ ਅਮਰੀਕਾ ਦੀ ਪ੍ਰਵਾਸ ਨੀਤੀ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ &rsquoਤੇ ਤਿੱਖੀ ਆਲੋਚਨਾ ਹੋ ਰਹੀ ਹੈ ਅਤੇ ਕਈ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।