ਗਣਤੰਤਰ ਦਿਵਸ ਪਰੇਡ: ਦਿੱਲੀ ਦੀਆਂ ਸੜਕਾਂ ’ਤੇ ਦਿਖੇਗੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੀ ਝਲਕ

26 ਜਨਵਰੀ ਨੂੰ ਹੋਣ ਵਾਲੀ 77ਵੀਂ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਝਾਕੀ ਪੇਸ਼ ਕੀਤੀ ਜਾਵੇਗੀ।
ਰੱਖਿਆ ਮੰਤਰਾਲੇ ਅਨੁਸਾਰ ਇਸ ਵਾਰ ਕਰਤੱਵ ਪੱਥ &rsquoਤੇ ਕੁੱਲ 30 ਝਾਕੀਆਂ ਕੱਢੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਅਤੇ 13 ਵੱਖ-ਵੱਖ ਮੰਤਰਾਲਿਆਂ ਦੀਆਂ ਹੋਣਗੀਆਂ।
ਇਸ ਵਾਰ ਦੀ ਪਰੇਡ ਦਾ ਮੁੱਖ ਥੀਮ &lsquoਵੰਦੇ ਮਾਤਰਮ&rsquo ਦੇ 150 ਸਾਲ ਅਤੇ &lsquoਆਤਮ-ਨਿਰਭਰ ਭਾਰਤ&rsquo ਰਾਹੀਂ ਦੇਸ਼ ਦੀ ਤਰੱਕੀ ਨੂੰ ਦਰਸਾਉਣਾ ਹੈ।
ਪਰੇਡ ਦਾ ਇੱਕ ਹੋਰ ਵੱਡਾ ਆਕਰਸ਼ਣ ਭਾਰਤੀ ਹਵਾਈ ਸੈਨਾ ਦਾ ਫਲਾਈਪਾਸਟ ਹੋਵੇਗਾ। ਇਸ ਸਾਲ ਹਵਾਈ ਸੈਨਾ ਵੱਲੋਂ &lsquoਸਿੰਧੂਰ&rsquo ਨਾਮਕ ਇੱਕ ਵਿਸ਼ੇਸ਼ ਫਾਰਮੇਸ਼ਨ ਬਣਾਈ ਜਾਵੇਗੀ, ਜੋ ਪਿਛਲੇ ਸਾਲ ਮਈ ਵਿੱਚ ਪਾਕਿਸਤਾਨ ਵਿਰੁੱਧ ਕੀਤੇ ਗਏ &lsquoਆਪਰੇਸ਼ਨ ਸਿੰਧੂਰ&rsquo ਦੀ ਯਾਦ ਦਿਵਾਏਗੀ। ਇਸ ਵਿੱਚ ਰਾਫੇਲ, ਸੁਖੋਈ-30, ਮਿਗ-29 ਅਤੇ ਜੈਗੁਆਰ ਵਰਗੇ ਲੜਾਕੂ ਜਹਾਜ਼ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। ਇਸ ਤੋਂ ਇਲਾਵਾ ਸਵਦੇਸ਼ੀ ਹੈਲੀਕਾਪਟਰ ਅਤੇ ਹੋਰ ਆਧੁਨਿਕ ਜੰਗੀ ਜਹਾਜ਼ ਵੀ ਅਸਮਾਨ ਵਿੱਚ ਆਪਣੀ ਮਾਰਕ ਸਮਰੱਥਾ ਦਿਖਾਉਣਗੇ।