ਭਾਰਤੀ ਕਰੰਸੀ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪੁੱਜੀ

ਨਵੀਂ ਦਿੱਲੀ- ਵੱਧਦੇ ਭੂ ਸਿਆਸੀ ਤਣਾਅ ਦਰਮਿਆਨ ਸੁਸਤ ਵਿਸ਼ਵ ਬਾਜ਼ਾਰਾਂ ਦੇ ਸੰਕੇਤਾਂ ਕਾਰਨ ਸ਼ੇਅਰ ਬਾਜ਼ਾਰ ਦਾ ਸੂਚਕ ਅੰਕ ਹੇਠਲੇ ਪੱਧਰ ਨੂੰ ਜਾ ਰਿਹਾ ਹੈ। ਇਸ ਦੌਰਾਨ ਭਾਰਤੀ ਕਰੰਸੀ ਅਮਰੀਕੀ ਡਾਲਰ ਦੇ ਮੁਕਾਬਲੇ ਹੋਰ ਟੁੱਟ ਕੇ 90.97 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ &lsquoਤੇ ਪਹੁੰਚ ਗਈ। ਘਰੇਲੂ ਅਤੇ ਕੌਮਾਂਤਰੀ ਬਾਜ਼ਾਰਾਂ ਵਿਚ ਮੰਗ ਵਧਣ ਕਾਰਨ ਇਸ ਵਕਤ ਦਿੱਲੀ ਮਾਰਕਿਟ ਵਿਚ 10 ਗ੍ਰਾਮ ਸੋਨੇ ਦਾ ਭਾਅ 1,52,500 ਲੱਖ ਰੁਪਏ ਤੋਂ ਵੀ ਵੱਧ ਹੋ ਗਿਆ ਹੈ। ਇੱਥੇ ਚਾਂਦੀ ਦੀਆਂ ਕੀਮਤਾਂ ਵਿਚ ਵੀ ਭਾਰੀ ਵਾਧਾ ਜਾਰੀ ਹੈ ਅਤੇ ਇਸ ਵਕਤ ਦੀ ਕੀਮਤ 3,27,928 ਰੁਪਏ ਪ੍ਰਤੀ ਕਿਲੋ ਦੇ ਨਵੇਂ ਰਿਕਾਰਡ ਪੱਧਰ &lsquoਤੇ ਪਹੁੰਚ ਗਈ ਹੈ