ਮੁੰਬਈ ਵਿੱਚ ਸਾਈਬਰ ਠੱਗੀ ਨਾਲ਼ 80 ਸਾਲਾ ਬਜ਼ੁਰਗ ਤੋਂ ਠੱਗੇ 4 ਕਰੋੜ, 1 ਕਰੋੜ ਵਾਪਸ ਜਮ੍ਹਾਂ ਕਰਵਾਇਆ

ਮੁੰਬਈ- ਮੁੰਬਈ ਤੋਂ ਇੱਕ ਹੈਰਾਨੀਜਨਕ ਡਿਜ਼ੀਟਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਾਈਬਰ ਕ੍ਰਿਮਿਨਲਾਂ ਨੇ 80 ਸਾਲਾ ਬਜ਼ੁਰਗ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਅਤੇ ਉਸਦੇ ਬੈਂਕ ਖਾਤੇ ਤੋਂ 4.38 ਕਰੋੜ ਰੁਪਏ ਚੋਰੀ ਕਰ ਲਏ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਾਲਸਾਜ਼ਾਂ ਨੇ ਉਸਦੇ ਖਾਤੇ ਵਿੱਚ 1.02 ਕਰੋੜ ਰੁਪਏ ਵਾਪਸ ਜਮ੍ਹਾਂ ਕਰਵਾਏ।
ਮਾਮਲੇ ਦੀ ਸ਼ੁਰੂਆਤ ਪਿਛਲੇ ਸਾਲ 18 ਨਵੰਬਰ ਤੋਂ ਹੋਈ ਸੀ। ਬਜ਼ੁਰਗ ਦੇ ਮੋਬਾਈਲ 'ਤੇ ਇੱਕ ਵਿਅਕਤੀ ਦਾ ਫ਼ੋਨ ਆਇਆ, ਜਿਸਨੇ ਆਪਣੇ ਆਪ ਨੂੰ ਸਾਈਬਰ ਡੇਟਾ ਪ੍ਰੋਟੈਕਸ਼ਨ ਆਫ ਇੰਡੀਆ ਦਾ ਕਰਮਚਾਰੀ ਦੱਸਿਆ। ਉਸਨੇ ਦਾਅਵਾ ਕੀਤਾ ਕਿ ਬਜ਼ੁਰਗ ਦੇ ਆਧਾਰ ਕਾਰਡ ਦੀ ਵਰਤੋਂ ਕਰਕੇ ਧੋਖਾਧੜੀ ਨਾਲ ਇੱਕ ਨੰਬਰ ਬਣਾਇਆ ਗਿਆ ਹੈ ਅਤੇ ਇਸ ਸਬੰਧੀ ਨਾਸਿਕ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਹੈ।
ਇਸ ਤੋਂ ਬਾਅਦ ਬਜ਼ੁਰਗ ਨੂੰ ਕਈ ਹੋਰ ਠੱਗਾਂ ਦੇ ਫ਼ੋਨ ਆਏ, ਜਿਨ੍ਹਾਂ ਨੇ ਨਾਸਿਕ ਪੁਲਿਸ, ਅਪਰਾਧ ਸ਼ਾਖਾ ਅਤੇ ਸੈਂਟਰਲ ਏਜੰਸੀਜ਼ ਦੇ ਨਾਮ ਨਾਲ਼ ਡਰਾਇਆ। ਪੀੜਤ ਦੀ ਪਛਾਣ ਜੈਪੁਰ ਦੇ ਇੱਕ ਇੰਜੀਨੀਅਰਿੰਗ ਅਤੇ ਤਕਨੀਕੀ ਸੰਸਥਾਨ ਦੇ ਸੇਵਾਵਿ੍ਰਤ ਨਿਰਦੇਸ਼ਕ ਵਜੋਂ ਹੋਈ ਹੈ। ਇਹ ਘਟਨਾ ਸਾਈਬਰ ਧੋਖਾਧੜੀ ਦੇ ਵਧਦੇ ਮਾਮਲਿਆਂ ਨੂੰ ਦਰਸਾਉਂਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।