ਸੈਕੰਡ ਲੇਡੀ ਊਸ਼ਾ ਵੈਂਸ ਜੁਲਾਈ ਵਿੱਚ ਦੇਵੇਗੀ ਆਪਣੇ ਚੌਥੇ ਬੱਚੇ ਨੂੰ ਜਨਮ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਉੱਪ ਰਾਸ਼ਟਰਪਤੀ ਜੇ ਡੀ ਵੈਂਸ ਦੀ ਪਤਨੀ ਊਸ਼ਾ ਵੈਂਸ ਗਰਭਵਤੀ ਹੈ ਤੇ ਉਹ ਗਰਮੀਆਂ ਵਿੱਚ ਆਪਣੇ ਚੌਥੇ ਬੱਚੇ ਨੂੰ ਜਨਮ ਦੇਵੇਗੀ। ਪਤੀ-ਪਤਨੀ ਨੇ ਸੋਸ਼ਲ ਮੀਡੀਆ ਉਪਰ ਪੋਸਟ ਕੀਤੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਇਹ ਖਬਰ ਸਾਂਝੀ ਕਰਦਿਆਂ ਬਹੁਤ ਉਤਸੁਕ ਹਾਂ ਕਿ ਊਸ਼ਾ ਗਰਭਵਤੀ ਹੈ ਤੇ ਉਹ ਜੁਲਾਈ ਦੇ ਅੰਤ ਵਿੱਚ ਆਪਣੇ ਚੌਥੇ ਬੱਚੇ ਜੋ ਕਿ ਮੁੰਡਾ ਹੈ, ਨੂੰ ਜਨਮ ਦੇਵੇਗੀ। ਵੈਂਸ ਜੋੜੀ ਦੇ ਪਹਿਲਾਂ 3 ਬੱਚੇ ਈਵਾਨ, ਵਿਵੇਕ ਤੇ ਮੀਰਾਬੈਲ ਹਨ ਜੋ ਅਕਸਰ ਯਾਤਰਾ ਦੌਰਾਨ ਉਨਾਂ ਨਾਲ ਰਹਿੰਦੇ ਹਨ। ਬਿਆਨ ਵਿੱਚ ਫੌਜ ਦੇ ਡਾਕਟਰਾਂ ਤੇ ਆਪਣੇ ਸਟਾਫ ਦਾ ਧੰਨਵਾਦ ਕੀਤਾ ਹੈ ਜੋ ਊਸ਼ਾ ਵੈਂਸ ਤੇ ਬੱਚੇ ਦੀ ਚੰਗੀ ਤਰਾਂ ਦੇਖ ਭਾਲ ਕਰ ਰਹੇ ਹਨ। ਜਿਕਰਯੋਗ ਹੈ ਕਿ ਵੈਂਸ ਦੇ ਉੱਪ ਰਾਸ਼ਟਰਪਤੀ ਬਣਨ ਉਪਰੰਤ 40 ਸਾਲਾ ਊਸ਼ਾ ਵੈਂਸ ਨੇ ਹਾਈ ਪ੍ਰੋਫਾਈਲ ਪਬਲਿਕ ਵਕੀਲ ਵਜੋਂ ਆਪਣੀ ਨੌਕਰੀ ਛੱਡ ਦਿੱਤੀ ਸੀ।