ਅਮਰੀਕਾ ਨੇ ਹੁਣ ਹੈਤੀ ਨੂੰ ਦਿੱਤੀ ਖੁੱਲ੍ਹੀ ਚੇਤਾਵਨੀ

ਸੈਨ ਜੁਆਨ- ਹੈਤੀ ਵਿੱਚ ਲਗਾਤਾਰ ਵਧ ਰਹੀ ਹਿੰਸਾ ਅਤੇ ਸਿਆਸੀ ਅਸਥਿਰਤਾ ਦੇ ਵਿਚਕਾਰ ਅਮਰੀਕਾ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਅਮਰੀਕਾ ਨੇ ਹੈਤੀ ਦੀ ਅੰਤਰਿਮ ਕੌਂਸਲ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉੱਥੋਂ ਦੇ ਸਿਆਸਤਦਾਨਾਂ ਨੇ ਦੇਸ਼ ਨੂੰ ਹੋਰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹੈਤੀ ਸਥਿਤ ਅਮਰੀਕੀ ਦੂਤਘਰ ਨੇ ਸੋਸ਼ਲ ਮੀਡੀਆ ਪਲੇਟਫਾਰਮ &lsquoਯ&rsquo &lsquoਤੇ ਜਾਰੀ ਬਿਆਨ ਵਿੱਚ ਕਿਹਾ ਕਿ ਜੋ ਵੀ ਵਿਅਕਤੀ ਅਜਿਹੀ ਕਿਸੇ ਪਹਿਲ ਦਾ ਸਮਰਥਨ ਕਰਦਾ ਹੈ ਜੋ ਗੈਂਗਾਂ ਨੂੰ ਫਾਇਦਾ ਪਹੁੰਚਾਉਂਦੀ ਹੈ, ਉਹ ਅਮਰੀਕਾ ਅਤੇ ਹੈਤੀ ਦੇ ਹਿੱਤਾਂ ਦੇ ਵਿਰੁੱਧ ਕੰਮ ਕਰ ਰਿਹਾ ਮੰਨਿਆ ਜਾਵੇਗਾ। ਅਮਰੀਕੀ ਵਿਦੇਸ਼ ਵਿਭਾਗ ਦੇ ਬਿਊਰੋ ਆਫ ਵੈਸਟਰਨ ਹੈਮੀਸਫੇਅਰ ਅਫੇਅਰਜ਼ ਨੇ ਹੈਤੀ ਦੀ ਸਥਿਤੀ ਲਈ ਉੱਥੋਂ ਦੇ ਭ੍ਰਿਸ਼ਟ ਸਿਆਸਤਦਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬਿਊਰੋ ਨੇ ਦੋਸ਼ ਲਾਇਆ ਕਿ ਇਹ ਸਿਆਸਤਦਾਨ ਸੜਕਾਂ &lsquoਤੇ ਹਫੜਾ-ਦਫੜੀ ਮਚਾਉਣ ਲਈ ਗੈਂਗਾਂ ਦੀ ਵਰਤੋਂ ਕਰਦੇ ਹਨ ਅਤੇ ਫਿਰ ਇਸੇ ਹਫੜਾ-ਦਫੜੀ ਨੂੰ ਰੋਕਣ ਦੇ ਬਹਾਨੇ ਸਰਕਾਰ ਵਿੱਚ ਅਹੁਦੇ ਹਾਸਲ ਕਰਦੇ ਹਨ। ਅਮਰੀਕਾ ਨੇ ਅਜਿਹੇ ਨੇਤਾਵਾਂ ਨੂੰ &lsquoਦੇਸ਼ ਭਗਤ&rsquo ਨਹੀਂ ਬਲਕਿ &lsquoਅਪਰਾਧੀ&rsquo ਕਰਾਰ ਦਿੱਤਾ ਹੈ।