ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਰਜ਼ੀ ’ਤੇ ਇੱਕ ਮਹੀਨੇ ਵਿੱਚ ਫ਼ੈਸਲਾ ਕਰਨ ਦੇ ਹੁਕਮ

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਦਾਖਲ ਕੀਤੀ ਗਈ ਪੈਰੋਲ ਅਰਜ਼ੀ ਸਬੰਧੀ ਮਹੱਤਵਪੂਰਨ ਨਿਰਦੇਸ਼ ਜਾਰੀ ਕੀਤੇ ਹਨ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਕੇਂਦਰੀ ਜੇਲ੍ਹ ਨੰਬਰ 15, ਮੰਡੌਲੀ (ਨਵੀਂ ਦਿੱਲੀ) ਦੇ ਸੁਪਰਡੈਂਟ ਵੱਲੋਂ ਇਸ ਮਾਮਲੇ &rsquoਤੇ 22 ਜਨਵਰੀ ਤੋਂ ਚਾਰ ਹਫ਼ਤਿਆਂ ਦੇ ਅੰਦਰ ਅੰਤਿਮ ਫ਼ੈਸਲਾ ਕਰਕੇ ਉਸਦੀ ਜਾਣਕਾਰੀ ਭਾਈ ਹਵਾਰਾ ਅਤੇ ਉਨ੍ਹਾਂ ਦੇ ਕਾਨੂੰਨੀ ਨੁਮਾਇੰਦਿਆਂ ਨੂੰ ਦਿੱਤੀ ਜਾਵੇ।

ਦੱਸਣਯੋਗ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੇ ਇਹ ਅਰਜ਼ੀ 11 ਜੂਨ 2025 ਨੂੰ ਜੇਲ੍ਹ ਪ੍ਰਸ਼ਾਸਨ ਕੋਲ ਦਿੱਤੀ ਸੀ, ਜਿਸ &rsquoਤੇ ਫ਼ੈਸਲੇ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ।

ਇਸ ਮਾਮਲੇ ਵਿੱਚ ਭਾਈ ਹਵਾਰਾ ਦੀ ਪੇਸ਼ਕਾਰੀ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ, ਐਡਵੋਕੇਟ ਏਕਤਾ ਵਤਸ ਅਤੇ ਐਡਵੋਕੇਟ ਜਾਹਨਵੀ ਗਰਗ ਵੱਲੋਂ ਕੀਤੀ ਜਾ ਰਹੀ ਹੈ।