ਭਾਰਤ ਨੂੰ ਅਮਰੀਕਾ ਵੱਲੋਂ ਟੈਰਿਫ਼ ਰਾਹਤ ਮਿਲਣ ਦੇ ਆਸਾਰ, 25 ਫ਼ੀਸਦੀ ਵਾਧੂ ਸ਼ੁਲਕ ਹਟ ਸਕਦਾ

ਵਾਸ਼ਿੰਗਟਨ: ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਸਬੰਧਾਂ ਨੂੰ ਲੈ ਕੇ ਇੱਕ ਸਕਾਰਾਤਮਕ ਸੰਕੇਤ ਸਾਹਮਣੇ ਆਇਆ ਹੈ। ਅਮਰੀਕਾ ਦੇ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਇਸ਼ਾਰਾ ਕੀਤਾ ਹੈ ਕਿ ਭਾਰਤੀ ਸਮਾਨ &rsquoਤੇ ਲਗਾਇਆ ਗਿਆ 25 ਫ਼ੀਸਦੀ ਵਾਧੂ ਟੈਰਿਫ਼ ਆਉਣ ਵਾਲੇ ਸਮੇਂ ਵਿੱਚ ਹਟਾਇਆ ਜਾ ਸਕਦਾ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਰੂਸ ਤੋਂ ਕੱਚੇ ਤੇਲ ਦੀ ਖ਼ਰੀਦ ਵਿੱਚ ਕਾਫ਼ੀ ਕਮੀ ਆਈ ਹੈ, ਜਿਸ ਨੂੰ ਅਮਰੀਕਾ ਸਰਕਾਰ ਆਪਣੀ ਟੈਰਿਫ਼ ਨੀਤੀ ਦੀ ਸਫ਼ਲਤਾ ਵਜੋਂ ਵੇਖ ਰਹੀ ਹੈ। ਉਨ੍ਹਾਂ ਅਨੁਸਾਰ, ਰੂਸੀ ਤੇਲ ਨਾਲ ਜੁੜੇ ਟੈਰਿਫ਼ ਅਜੇ ਲਾਗੂ ਹਨ, ਪਰ ਹਾਲਾਤਾਂ ਨੂੰ ਦੇਖਦੇ ਹੋਏ ਇਨ੍ਹਾਂ &rsquoਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ।

ਸਕਾਟ ਬੇਸੈਂਟ ਨੇ ਇਹ ਵੀ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਸੌਦੇ ਬਾਰੇ ਗੱਲਬਾਤ ਅੱਗੇ ਵਧ ਰਹੀ ਹੈ ਅਤੇ ਜੇਕਰ ਇਹ ਪ੍ਰਕਿਰਿਆ ਸਕਾਰਾਤਮਕ ਰਹੀ, ਤਾਂ ਭਾਰਤ ਨੂੰ ਟੈਰਿਫ਼ ਮਾਮਲੇ ਵਿੱਚ ਰਾਹਤ ਮਿਲ ਸਕਦੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਮਹੀਨੇ ਅਮਰੀਕਾ ਨੇ ਭਾਰਤ &rsquoਤੇ ਮੌਜੂਦਾ ਟੈਰਿਫ਼ ਦੇ ਨਾਲ 25 ਫ਼ੀਸਦੀ ਵਾਧੂ ਸ਼ੁਲਕ ਲਗਾਇਆ ਸੀ, ਜਿਸ ਨਾਲ ਭਾਰਤ ਅਮਰੀਕੀ ਟੈਰਿਫ਼ਾਂ ਦਾ ਸਭ ਤੋਂ ਵੱਡਾ ਭਾਰ ਝੱਲਣ ਵਾਲਾ ਦੇਸ਼ ਬਣ ਗਿਆ ਸੀ।

ਅਮਰੀਕੀ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਖ਼ਰੀਦਣ ਨਾਲ ਮਾਸਕੋ ਨੂੰ ਯੂਕਰੇਨ ਜੰਗ ਜਾਰੀ ਰੱਖਣ ਲਈ ਆਰਥਿਕ ਮਦਦ ਮਿਲਦੀ ਹੈ। ਦੂਜੇ ਪਾਸੇ, ਭਾਰਤ ਨੇ ਸਾਫ਼ ਕੀਤਾ ਹੈ ਕਿ ਊਰਜਾ ਸਰੋਤਾਂ ਬਾਰੇ ਫ਼ੈਸਲੇ ਦੇਸ਼ ਦੀਆਂ ਲੋੜਾਂ, ਆਲਮੀ ਬਾਜ਼ਾਰ ਦੀ ਸਥਿਤੀ ਅਤੇ ਆਮ ਲੋਕਾਂ ਲਈ ਇੰਧਨ ਦੀਆਂ ਕੀਮਤਾਂ ਕਾਬੂ ਵਿੱਚ ਰੱਖਣ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਂਦੇ ਹਨ।