ਏਅਰ ਇੰਡੀਆ ਵੱਲੋਂ ਨਿਊਯਾਰਕ ਤੇ ਨੇਵਾਰਕ ਦੀਆਂ ਉਡਾਣਾਂ ਰੱਦ
_24Jan26083830AM.jfif)
ਏਅਰ ਇੰਡੀਆ ਨੇ ਅਮਰੀਕਾ ਦੇ ਨਿਊਯਾਰਕ ਅਤੇ ਨੇਵਾਰਕ ਲਈ 25 ਤੇ 26 ਜਨਵਰੀ ਦੀਆਂ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਹ ਉਡਾਣਾਂ ਖਰਾਬ ਮੌਸਮ ਤੇ ਬਰਫਬਾਰੀ ਦੇ ਮੱਦੇਨਜ਼ਰ ਰੱਦ ਕੀਤੀਆਂ ਗਈਆਂ ਹਨ। ਏਅਰ ਇੰਡੀਆਂ ਦੀਆਂ ਦਿੱਲੀ ਅਤੇ ਮੁੰਬਈ ਤੋਂ ਨਿਊਯਾਰਕ ਤੇ ਨੇਵਾਰਕ ਲਈ ਰੋਜ਼ਾਨਾ ਉਡਾਣਾਂ ਚਲਦੀਆਂ ਹਨ।
ਏਅਰਲਾਈਨ ਨੇ ਇਸ ਸਬੰਧੀ ਐਕਸ &rsquoਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਅਮਰੀਕਾ ਦੀਆਂ ਏਅਰਲਾਈਨਾਂ ਤੇ ਹੋਰ ਦੇਸ਼ਾਂ ਤੋਂ ਚਲਦੀਆਂ ਏਅਰਲਾਈਨਾਂ ਨੇ ਵੀ ਯਾਤਰੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਅਮਰੀਕਾ ਵਿਚ ਇਨ੍ਹਾਂ ਥਾਵਾਂ &rsquoਤੇ ਮੌਸਮ ਖਰਾਬ ਹੋਣ ਕਾਰਨ ਉਡਾਣਾਂ ਦੇ ਸਮੇਂ ਵਿਚ ਬਦਲਾਅ ਕੀਤਾ ਜਾ ਸਕਦਾ ਹੈ।