ਟਰੰਪ ਵੱਲੋਂ ਕੈਨੇਡਾ ’ਤੇ 100 ਫੀਸਦੀ ਟੈਕਸ ਲਾਉਣ ਦੀ ਚਿਤਾਵਨੀ
_24Jan26084021AM.jfif)
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੇ ਚੀਨ ਨਾਲ ਸੰਭਾਵਿਤ ਵਪਾਰਕ ਸੌਦੇ &rsquoਤੇ ਕੈਨੇਡਾ &rsquoਤੇ 100 ਫੀਸਦੀ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇ ਇਹ ਦੇਸ਼ ਚੀਨ ਨਾਲ ਵਪਾਰਕ ਸੌਦਾ ਕਰਦਾ ਹੈ ਤਾਂ ਅਮਰੀਕਾ ਕੈਨੇਡਾ ਤੋਂ ਆਉਣ ਵਾਲੇ ਸਾਮਾਨ &rsquoਤੇ 100 ਫੀਸਦੀ ਟੈਕਸ ਲਾ ਦੇਵੇਗਾ।
ਟਰੰਪ ਨੇ ਸੋਸ਼ਲ ਮੀਡੀਆ &rsquoਤੇ ਕਾਰਨੀ ਨੂੰ ਗਵਰਨਰ ਵਜੋਂ ਸੰਬੋਧਨ ਕਰਦਿਆਂ ਪੋਸਟ ਕੀਤੀ, &lsquoਜੇਕਰ ਗਵਰਨਰ ਕਾਰਨੀ ਸੋਚਦੇ ਹਨ ਕਿ ਉਹ ਚੀਨ ਲਈ ਸੰਯੁਕਤ ਰਾਜ ਅਮਰੀਕਾ ਵਿੱਚ ਸਾਮਾਨ ਅਤੇ ਉਤਪਾਦ ਭੇਜਣ ਲਈ ਕੈਨੇਡਾ ਨੂੰ ਡਰੌਪ ਆਫ ਪੋਰਟ ਬਣਾਉਣ ਜਾ ਰਹੇ ਹਨ ਤਾਂ ਉਹ ਗਲਤ ਹਨ। ਉਨ੍ਹਾਂ ਕਿਹਾ ਕਿ ਚੀਨ ਕੈਨੇਡਾ ਦੇ ਹਿੱਤ ਪ੍ਰਭਾਵਿਤ ਕਰੇਗਾ ਤੇ ਇਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਵੇਗਾ। ਜੇਕਰ ਕੈਨੇਡਾ ਚੀਨ ਨਾਲ ਕੋਈ ਸੌਦਾ ਕਰਦਾ ਹੈ ਤਾਂ ਅਮਰੀਕਾ ਵਿੱਚ ਆਉਣ ਵਾਲੇ ਸਾਰੇ ਕੈਨੇਡੀਅਨ ਸਾਮਾਨ ਅਤੇ ਉਤਪਾਦਾਂ &rsquoਤੇ 100% ਟੈਰਿਫ ਲਗਾਇਆ ਜਾਵੇਗਾ।