ਜਾਪਾਨ: ਪ੍ਰਧਾਨ ਮੰਤਰੀ ਤਾਕਾਇਚੀ ਵੱਲੋਂ ਸੰਸਦ ਭੰਗ, 8 ਫਰਵਰੀ ਨੂੰ ਚੋਣਾਂ ਲਈ ਰਾਹ ਪੱਧਰਾ
_24Jan26084108AM.jfif)
ਜਾਪਾਨ ਦੀ ਪ੍ਰਧਾਨ ਮੰਤਰੀ Sanae Takaichi ਨੇ ਸ਼ੁੱਕਰਵਾਰ ਨੂੰ ਸੰਸਦ ਦੇ ਹੇਠਲੇ ਸਦਨ ਨੂੰ ਭੰਗ ਕਰ ਦਿੱਤਾ, ਜਿਸ ਨਾਲ 8 ਫਰਵਰੀ ਨੂੰ ਚੋਣਾਂ ਲਈ ਰਾਹ ਪੱਧਰਾ ਹੋ ਗਿਆ। ਤਾਕਾਇਚੀ ਦੀ ਇਹ ਪੇਸ਼ਕਦਮੀ ਆਪਣੀ ਹਰਮਨਪਿਆਰਤਾ ਦਾ ਲਾਹਾ ਲੈ ਕੇ ਸੱਤਾਧਾਰੀ ਪਾਰਟੀ ਨੂੰ ਹਾਲੀਆ ਸਾਲਾਂ ਦੌਰਾਨ ਹੋਏ ਵੱਡੇ ਨੁਕਸਾਨ ਤੋਂ ਬਾਅਦ ਮੁੜ ਤੋਂ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਹੈ। ਹਾਲਾਂਕਿ ਇਸ ਫੈਸਲੇ ਨਾਲ ਉਸ ਬਜਟ &rsquoਤੇ ਵੋਟਿੰਗ ਵਿਚ ਦੇਰੀ ਹੋਵੇਗੀ ਜਿਸ ਦਾ ਮਕਸਦ ਸੰਘਰਸ਼ਸ਼ੀਲ ਅਰਥਚਾਰੇ ਨੂੰ ਹੁਲਾਰਾ ਦੇਣਾ ਅਤੇ ਵਧਦੀਆਂ ਕੀਮਤਾਂ ਨੂੰ ਕਾਬੂ ਹੇਠ ਲਿਆਉਣਾ ਹੈ।
ਅਕਤੂਬਰ ਵਿੱਚ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਤਾਕਾਇਚੀ ਨੂੰ ਅਜੇ ਸਿਰਫ ਤਿੰਨ ਮਹੀਨੇ ਹੋਏ ਹਨ, ਪਰ ਉਨ੍ਹਾਂ ਨੂੰ ਲਗਪਗ 70 ਫੀਸਦ ਦੀ ਮਜ਼ਬੂਤ ਪ੍ਰਵਾਨਗੀ ਰੇਟਿੰਗ ਮਿਲੀ ਹੈ। 465 ਮੈਂਬਰੀ ਹੇਠਲੇ ਸਦਨ ਦੇ ਭੰਗ ਹੋਣ ਨਾਲ 12 ਦਿਨਾਂ ਦੀ ਮੁਹਿੰਮ ਦਾ ਰਾਹ ਪੱਧਰਾ ਹੋ ਗਿਆ ਹੈ, ਜੋ ਮੰਗਲਵਾਰ ਨੂੰ ਅਧਿਕਾਰਤ ਤੌਰ 'ਤੇ ਸ਼ੁਰੂ ਹੋਵੇਗੀ।