ਯੂਰਪ ਦੇ ਉੱਘੇ ਤੇ ਪ੍ਰਸਿੱਧ ਖੇਡ ਪ੍ਰਮੋਟਰ ਕੰਵਲਦੀਪ ਸਿੰਘ ਕੰਬੋਜ਼ ਦਾ ਰੋਮ ਇਟਲੀ ਪਹੁੰਚਣ ਤੇ ਹੋਇਆ ਨਿੱਘਾ ਸਵਾਗਤ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਬੀਤੇ ਦਿਨ ਯੂਰਪ ਦੇ ਉੱਘੇ ਤੇ ਪ੍ਰਸਿੱਧ ਖੇਡ ਪ੍ਰਮੋਟਰ ਤੇ ਸ਼ਹੀਦ ਊਧਮ ਸਿੰਘ ਸਪੋਰਟ ਐਂਡ ਕਲਚਰਲ ਕਲੱਬ ਨਾਰਵੇ ਦੇ ਪ੍ਰਧਾਨ ਕੰਵਲਦੀਪ ਸਿੰਘ ਕੰਬੋਜ਼ ਦਾ ਨਾਰਵੇ ਤੋ ਰੋਮ ਇਟਲੀ ਦੀ ਧਰਤੀ ਤੇ ਪਹੁੰਚਣ ਤੇ ਸ਼ਹੀਦ ਭਗਤ ਸਿੰਘ ਸਭਾ ਰੋਮ ਦੇ ਅਹੁਦੇਦਾਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਇਸ ਸਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਭਾ ਦੇ ਅਹੁਦੇਦਾਰਾਂ ਵਲੋ ਦੱਸਿਆ ਗਿਆ ਕਿ ਕੰਵਲਦੀਪ ਸਿੰਘ ਬਹੁਤ ਹੀ ਨੇਕ ਦਿਲ ਇਨਸਾਨ ਹਨ ਤੇ ਬਹੁਤ ਲੰਮੇ ਸਮੇ ਤੋ ਨਾਰਵੇ ਦੀ ਧਰਤੀ ਤੇ ਰਹਿਣ ਵਸੇਬਾ ਕਰ ਰਹੇ ਹਨ । ਜੋਕਿ ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਨਾਲ ਸਬੰਧਿਤ ਹਨ। ਨਾਰਵੇ ਰਹਿੰਦੇ ਹੋਏ ਉਨ੍ਹਾਂ ਵਲੋ ਪੰਜਾਬੀ ਸੱਭਿਆਚਾਰ ਤੇ ਤੇ ਵਿਸ਼ੇਸ਼ ਤੌਰ ਤੇ ਪੰਜਾਬੀ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਵੱਡਾ ਯੋਗਦਾਨ ਹੈ । ਹਰ ਸਾਲ ਇਸ ਖੇਡ ਕਲੱਬ ਦੇ ਬੈਨਰ ਹੇਠ ਦੋ ਰੋਜ਼ਾ ਖੇਡ ਮੇਲਾ ਕਰਵਾਇਆ ਜਾਂਦਾ ਹੈ । ਇਟਲੀ ਦੀ ਰਾਜਧਾਨੀ ਰੋਮ ਪਹੁੰਚਣ ਤੇ ਇਸ ਮੌਕੇ ਹੋਰਨਾਂ ਤੋ ਇਲਾਵਾ ਗੁਰਪਾਲ ਸਿੰਘ ਜੌਹਲ , ਕੁਲਵਿੰਦਰ ਸਿੰਘ ਅਟਵਾਲ (ਬੌਬੀ) , ਸ਼ੁਸੀਲ ਕੁਮਾਰ , ਬਲਦੇਵ ਸਿੰਘ ਫਤਿਹਪੁਰ, ਤਰਨਜੀਤ ਸਿੰਘ, ਬੰਤ ਚੀਮਾ, ਜਗਰੂਪ ਸਿੰਘ ਜੌਹਲ ਤੇ ਇਸ ਤੋ ਇਲਾਵਾ ਸਭਾ ਦੇ ਹੋਰ ਅਹੁਦੇਦਾਰ ਹਾਜ਼ਰ ਸਨ ।