ਨਰਿੰਦਰ ਮੋਦੀ ਦੀ ਪੰਜਾਬ ਫੇਰੀ ਪਹਿਲੀ ਫਰਵਰੀ ਨੂੰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਫਰਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਬਜਟ ਸੈਸ਼ਨ ਦੌਰਾਨ ਪਹਿਲੀ ਫਰਵਰੀ ਨੂੰ ਰਵਿਦਾਸ ਜੈਅੰਤੀ ਮੌਕੇ &rsquoਤੇ ਜਲੰਧਰ ਦੇ ਡੇਰਾ ਬੱਲਾਂ &rsquoਚ ਨਤਮਸਤਕ ਹੋਣਗੇ। ਦੱਸਣਯੋਗ ਹੈ ਕਿ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਨੇ ਪਿਛਲੇ ਦਿਨਾਂ &rsquoਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਦੋ ਦਿਨ ਪਹਿਲਾਂ ਹੀ ਸੰਤ ਨਿਰੰਜਨ ਦਾਸ ਨੂੰ ਪਦਮ ਸ੍ਰੀ ਐਵਾਰਡ ਦੇਣ ਦਾ ਵੀ ਐਲਾਨ ਹੋਇਆ ਹੈ।

ਡੇਰਾ ਬੱਲਾਂ ਦੇ ਵੱਡੀ ਗਿਣਤੀ ਵਿੱਚ ਪੈਰੋਕਾਰ ਹਨ ਅਤੇ ਦੁਆਬੇ ਵਿੱਚ ਵੱਡਾ ਆਧਾਰ ਵੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੇ ਸਿਆਸੀ ਮਾਅਨੇ ਵੀ ਹਨ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਹੁਣ ਬਹੁਤਾ ਦੂਰ ਨਹੀਂ ਹਨ। ਪੰਜਾਬ &rsquoਚ 34 ਫ਼ੀਸਦੀ ਆਬਾਦੀ ਅਨੁਸੂਚਿਤ ਜਾਤੀਆਂ ਦੀ ਹੈ। ਭਾਜਪਾ ਪੰਜਾਬ &rsquoਚ ਐਤਕੀਂ ਇਕੱਲੇ ਤੌਰ &rsquoਤੇ ਚੋਣਾਂ ਲੜਨ ਦੇ ਰੌਂਅ ਵਿੱਚ ਹੈ। ਸਿਆਸੀ ਹਲਕੇ ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਆਗਾਮੀ ਚੋਣਾਂ ਦੀ ਤਿਆਰੀ ਵਜੋਂ ਦੇਖ ਰਹੇ ਹਨ।