ਕੈਨੇਡਾ ਵਿੱਚ ਜਬਰਨ ਵਸੂਲੀ ਦੀਆਂ ਵਧਦੀਆਂ ਧਮਕੀਆਂ ਪਿੱਛੇ ਪੰਜਾਬੀ ਗੈਂਗਸਟਰ

ਕੈਨੇਡਾ ਵਿੱਚ ਜਬਰਨ ਵਸੂਲੀ ਦੀਆਂ ਧਮਕੀਆਂ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ ਸਰੀ ਸਿਟੀ ਕੌਂਸਲ ਨੇ ਸਥਾਨਕ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਕੈਨੇਡਾ ਵਿੱਚ ਕਿਸੇ ਵੀ ਅਪਰਾਧ ਵਿਰੁੱਧ ਅਜਿਹੀ ਕਾਰਵਾਈ ਕਰਨ ਵਾਲੀ ਇਹ ਪਹਿਲੀ ਚੁਣੀ ਹੋਈ ਕੌਂਸਲ ਹੈ। ਦੱਖਣੀ ਏਸ਼ੀਆਈ ਲੋਕਾਂ ਤੋਂ ਜਬਰਨ ਵਸੂਲੀ ਵਿੱਚ ਪੰਜਾਬੀ ਗੈਂਗਸਟਰਾਂ ਦੀ ਸਭ ਤੋਂ ਵੱਧ ਸ਼ਮੂਲੀਅਤ ਦੱਸੀ ਜਾ ਰਹੀ ਹੈ।
ਕੈਨੇਡਾ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਮੇਅਰ ਬਰੈਂਡਾ ਲੋਕ ਨੇ ਇਸ ਮਤੇ ਦੀ ਅਗਵਾਈ ਕੀਤੀ, ਜਿਸ ਨੂੰ 26 ਜਨਵਰੀ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਵਿੱਚ ਇਨ੍ਹਾਂ ਅਪਰਾਧਾਂ ਦੀ ਭਿਆਨਕ ਪ੍ਰਕਿਰਤੀ &rsquoਤੇ ਜ਼ੋਰ ਦਿੱਤਾ ਗਿਆ ਹੈ, ਜੋ ਸਥਾਨਕ ਸਰੋਤਾਂ ਅਤੇ ਰਵਾਇਤੀ ਪੁਲੀਸਿੰਗ ਯਤਨਾਂ ਤੋਂ ਬਾਹਰ ਹੋ ਗਏ ਹਨ। ਕੌਂਸਲ ਹੁਣ ਸੰਘੀ ਸਰਕਾਰ ਨੂੰ ਅਪੀਲ ਕਰ ਰਹੀ ਹੈ ਕਿ ਉਹ ਰਾਸ਼ਟਰੀ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਕੇ ਜਾਂ ਇਸ ਦੇ ਬਰਾਬਰ ਦੇ ਅਸਾਧਾਰਨ ਕਦਮ ਚੁੱਕ ਕੇ ਇਸ ਦੀ ਪਾਲਣਾ ਕਰੇ, ਜਿਸ ਨੂੰ ਲੋਕ ਨੇ ਅੰਤਰਰਾਸ਼ਟਰੀ ਖਤਰਾ ਦੱਸਿਆ ਹੈ।