ਮਨਾਲੀ ਵਿੱਚ ਬਰਫਬਾਰੀ ਕਾਰਨ ਵੱਡੀ ਗਿਣਤੀ ਸੈਲਾਨੀ ਫਸੇ

ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿੱਚ ਭਾਰੀ ਬਰਫ਼ਬਾਰੀ ਕਾਰਨ ਪ੍ਰਸਿੱਧ ਸੈਰ-ਸਪਾਟਾ ਸਥਾਨ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਕਈ ਸੜਕਾਂ ਬੰਦ ਹੋ ਗਈਆਂ ਹਨ ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਦੂਜੇ ਪਾਸੇ ਰਾਸ਼ਟਰੀ ਰਾਜਮਾਰਗ-3 ਨੂੰ ਸੋਲਾਂਗ ਨਾਲਾ ਤੱਕ ਸਾਫ਼ ਕਰ ਦਿੱਤਾ ਗਿਆ ਹੈ ਤੇ ਇੱਥੇ ਸਿਰਫ ਹਲਕੇ ਵਾਹਨਾਂ ਨੂੰ ਅੱਗੇ ਜਾਣ ਦੀ ਆਗਿਆ ਹੈ। ਇਸ ਰੂਟ &rsquoਤੇ ਬੱਸ ਸੇਵਾਵਾਂ ਠੱਪ ਹਨ ਅਤੇ ਮਨਾਲੀ ਤੋਂ ਲਗਪਗ 16 ਕਿਲੋਮੀਟਰ ਦੂਰ ਪਟਲੀਕਾਹੁਲ ਤੱਕ ਬੱਸਾਂ ਚੱਲ ਰਹੀਆਂ ਹਨ। ਦੂਜੇ ਪਾਸੇ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ 27 ਜਨਵਰੀ ਨੂੰ ਭਾਰੀ ਬਰਫਬਾਰੀ ਪਵੇਗੀ। ਪੁਲੀਸ ਨੇ ਵੀ ਸੈਲਾਨੀਆਂ ਨੂੰ ਕਿਹਾ ਹੈ ਕਿ ਉਹ ਮੌਸਮ ਸਾਫ ਹੋਣ ਦਾ ਇੰਤਜ਼ਾਰ ਕਰਨ ਤੇ ਇਸ ਤੋਂ ਬਾਅਦ ਹੀ ਸ਼ਿਮਲਾ ਤੇ ਮਨਾਲੀ ਨੇੜਲੇ ਖੇਤਰਾਂ ਵੱਲ ਆਉਣ।
ਜਾਣਕਾਰੀ ਅਨੁਸਾਰ ਮਨਾਲੀ ਵਿੱਚ 15 ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ। ਇਸ ਦੌਰਾਨ ਸੈਂਕੜੇ ਸੈਲਾਨੀ ਆਪਣੇ ਸਾਮਾਨ ਨਾਲ ਬਰਫੀਲੀਆਂ ਸੜਕਾਂ &rsquoਤੇ ਤੁਰਦੇ ਵੇਖੇ ਗਏ। ਇਕ ਯਾਤਰੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਗੱਡੀਆਂ ਬਹੁਤ ਦੂਰ ਫਸ ਗਈਆਂ ਹਨ ਤੇ ਪਰਿਵਾਰ ਦਾ ਇਕ ਮੈਂਬਰ ਵਾਹਨ ਵਿਚ ਹੈ ਤੇ ਉਹ ਕਮਰੇ ਦੀ ਤਲਾਸ਼ ਵਿਚ ਤੁਰ ਕੇ ਹੀ ਆ ਰਹੇ ਹਨ ਕਿਉਂਕਿ ਠੰਢ ਬਹੁਤ ਜ਼ਿਆਦਾ ਹੈ।