ਕਰੰਸੀ ‘ਰਿਆਲ’ ਇਤਿਹਾਸ ਦੇ ਸਭ ਤੋਂ ਹੇਠਲੇ ਪੱਧਰ !

ਇਰਾਨ ਵਿੱਚ ਆਰਥਿਕ ਤੰਗੀ ਕਾਰਨ ਭੜਕੀ ਹਿੰਸਾ ਅਤੇ ਪ੍ਰਦਰਸ਼ਨਾਂ ਨੇ ਭਿਆਨਕ ਰੂਪ ਧਾਰ ਲਿਆ ਹੈ। ਅਮਰੀਕਾ ਸਥਿਤ &lsquoਹਿਊਮਨ ਰਾਈਟਸ ਐਕਟੀਵਿਸਟ ਨਿਊਜ਼ ਏਜੰਸੀ&rsquo (HRANA) ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਇਰਾਨੀ ਫੌਜ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਮਰਨ ਵਾਲਿਆਂ ਵਿੱਚ 86 ਬੱਚੇ ਅਤੇ 49 ਅਜਿਹੇ ਨਾਗਰਿਕ ਸ਼ਾਮਲ ਹਨ ਜੋ ਪ੍ਰਦਰਸ਼ਨਾਂ ਦਾ ਹਿੱਸਾ ਵੀ ਨਹੀਂ ਸਨ। ਹੁਣ ਤੱਕ 41,800 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਇਰਾਨੀ ਪ੍ਰਸ਼ਾਸਨ ਨੇ ਦੇਸ਼ ਵਿੱਚ ਇਤਿਹਾਸ ਦੀ ਸਭ ਤੋਂ ਸਖ਼ਤ &lsquoਇੰਟਰਨੈੱਟ ਬਲੈਕਆਊਟ&rsquo ਲਗਾਈ ਹੋਈ ਹੈ, ਤਾਂ ਜੋ ਅੰਦਰੂਨੀ ਖ਼ਬਰਾਂ ਵਿਸ਼ਵ ਤੱਕ ਨਾ ਪਹੁੰਚ ਸਕਣ। ਹਾਲਾਂਕਿ ਸਰਕਾਰ ਮੌਤਾਂ ਦੀ ਗਿਣਤੀ ਸਿਰਫ਼ 3,117 ਦੱਸ ਰਹੀ ਹੈ ਪਰ ਕਾਰਕੁਨਾਂ ਦਾ ਕਹਿਣਾ ਹੈ ਕਿ ਅਸਲ ਅੰਕੜਾ ਕਿਤੇ ਜ਼ਿਆਦਾ ਖ਼ੌਫ਼ਨਾਕ ਹੈ।