ਅਮਰੀਕੀ ’ਚ ਨਿੱਜੀ ਜੈੱਟ ਹਾਦਸਾਗ੍ਰਸਤ 7 ​ਹਲਾਕ

ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਕਿ ਬਰਫੀਲੇ ਤੂਫਾਨ ਵਿੱਚ ਨਿੱਜੀ ਜੈੱਟ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ 7 ​ਜਣਿਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ। ​ਹਵਾਬਾਜ਼ੀ ਅਧਿਕਾਰੀਆਂ ਨੇ ਕਿਹਾ ਹੈ ਕਿ ਅੱਠ ਜਣਿਆਂ ਨੂੰ ਲੈ ਕੇ ਜਾ ਰਿਹਾ ਇੱਕ ਨਿੱਜੀ ਜੈੱਟ ਅਮਰੀਕੀ ਰਾਜ ਮੇਨ ਦੇ ਬੈਂਗੋਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ।

ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਕਿਹਾ ਕਿ ਬੰਬਾਰਡੀਅਰ ਚੈਲੇਂਜਰ 600 ਸਥਾਨਕ ਸਮੇਂ ਅਨੁਸਾਰ ਲਗਪਗ 19:45 ਵਜੇ (ਸੋਮਵਾਰ ਨੂੰ 00:45 GMT) ਡਿੱਗ ਗਿਆ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਅਮਰੀਕਾ ਵਿੱਚ ਸਰਦੀਆਂ ਦੇ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ। ਇਸ ਤੂਫਾਨ ਕਾਰਨ ਕਈ ਲੋਕ ਮਾਰੇ ਗਏ ਅਤੇ ਲੱਖਾਂ ਲੋਕ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਵਾਈ ਹਾਦਸੇ ਤੋਂ ਪਹਿਲਾਂ ਦਿਸਣ ਦੀ ਹੱਦ ਦੀ ਸਮੱਸਿਆ ਵੀ ਆ ਰਹੀ ਸੀ।