ਕੈਨੇਡਾ ‘ਚ ਮਸ਼ਹੂਰ ਪੰਜਾਬੀ ਗਾਇਕ ਦੇ ਘਰ ‘ਤੇ ਫਾਇਰਿੰਗ, ਬਦਮਾਸ਼ਾਂ ਨੇ ਮੰਗੀ ਕਰੋੜਾਂ ਦੀ ਫਿਰੌਤੀ

ਕੈਨੇਡਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਵੀਰ ਦਵਿੰਦਰ ਦੇ ਘਰ &lsquoਤੇ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ। ਬਦਮਾਸ਼ਾਂ ਨੇ ਪਹਿਲਾਂ ਸਿੰਗਰ ਤੋਂ 5 ਲੱਖ ਡਾਲਰ ਯਾਨੀ ਕਰੀਬ 4 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਪੈਸੇ ਨਾ ਮਿਲਣ &lsquoਤੇ ਉਨ੍ਹਾਂ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਫੋਨ ਕਰਨ ਵਾਲੇ ਨੇ ਆਪਣਾ ਨਾਂ ਆਂਡਾ ਬਟਾਲਾ ਦੱਸਿਆ ਸੀ।

ਠੀਕ 19 ਦਿਨਾਂ ਬਾਅਦ ਬਦਮਾਸ਼ਾਂ ਨੇ ਘਰ &lsquoਤੇ ਸੱਤ ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ ਤਿੰਨ ਗੋਲੀਆਂ ਸ਼ੀਸ਼ੇ ਦੀ ਕੰਧ ਵਿੱਚੋਂ ਲੰਘ ਕੇ ਬੈੱਡਰੂਮ ਵਿੱਚ ਪਹੁੰਚ ਗਈਆਂ। ਖੁਸ਼ਕਿਸਮਤੀ ਨਾਲ ਗਾਇਕ ਅਤੇ ਉਸਦਾ ਪਰਿਵਾਰ ਘਟਨਾ ਵੇਲੇ ਉਥੇ ਮੌਜੂਦ ਨਹੀਂ ਸੀ। ਇਹ ਘਟਨਾ ਕੈਲਗਰੀ ਦੇ ਹੇ-ਰੈੱਡਸਟੋਨ ਕਾਮਨ ਏਰੀਆ ਵਿੱਚ ਵਾਪਰੀ, ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਮੂਲ ਦੇ ਲੋਕ ਰਹਿੰਦੇ ਹਨ।