ਸ਼ਰਾਬ, ਗੱਡੀਆਂ ਤੋਂ ਲੈ ਕੇ 90% ਚੀਜ਼ਾਂ ਹੋਣਗੀਆਂ ਸਸਤੀਆਂ, ਭਾਰਤ ਦਾ EU ਨਾਲ ਹੋਇਆ ਵਪਾਰ ਸਮਝੌਤਾ

ਭਾਰਤ ਅਤੇ ਯੂਰਪ ਵਿਚਕਾਰ ਇੱਕ ਇਤਿਹਾਸਕ ਵਪਾਰ ਸਮਝੌਤਾ ਹੋਇਆ ਹੈ। ਲਗਭਗ ਦੋ ਦਹਾਕਿਆਂ ਦੀ ਰੁਕ-ਰੁਕ ਕੇ ਗੱਲਬਾਤ ਤੋਂ ਬਾਅਦ ਇਹ ਸਮਝੌਤਾ ਭਾਰਤ ਨੂੰ ਹੌਲੀ-ਹੌਲੀ ਯੂਰਪੀ ਸੰਘ ਨਾਲ ਮੁਕਤ ਵਪਾਰ ਲਈ ਆਪਣੇ ਵੱਡੇ ਅਤੇ ਸਖ਼ਤ ਨਿਯੰਤ੍ਰਿਤ ਬਾਜ਼ਾਰ ਨੂੰ ਖੋਲ੍ਹਣ ਦੀ ਇਜਾਜਤ ਦੇਵੇਗਾ। ਇਸ ਵਪਾਰ ਸਮਝੌਤੇ ਨਾਲ ਲਗਭਗ 90 ਫੀਸਦੀ ਯੂਰਪੀ ਸੰਘ ਦੇ ਉਤਪਾਦਾਂ &lsquoਤੇ ਟੈਰਿਫ ਨੂੰ ਖਤਮ ਜਾਂ ਘਟਾ ਦਿੱਤਾ ਗਿਆ ਹੈ। ਘਟੇ ਹੋਏ ਟੈਰਿਫਾਂ ਕਾਰਨ ਇਹ ਡੀਲ ਭਾਰਤ ਵਿੱਚ ਬੀਅਰ ਅਤੇ ਵਾਈਨ ਨੂੰ ਵੀ ਸਸਤਾ ਕਰ ਦੇਵੇਗੀ।

ਪ੍ਰਧਾਨ ਮੰਤਰੀ ਮੋਦੀ ਨੇ ਇੰਡੀਆ ਐਨਰਜੀ ਵੀਕ ਗੋਆ ਵਿਖੇ ਆਪਣੇ ਵਰਚੁਅਲ ਸੰਬੋਧਨ ਵਿੱਚ ਭਾਰਤ-ਯੂਰਪੀ ਵਪਾਰ ਸਮਝੌਤੇ ਸੰਬੰਧੀ ਕਈ ਅਹਿਮ ਨੁਕਤਿਆਂ ਨੂੰ ਉਜਾਗਰ ਕੀਤਾ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਬਣ ਰਿਹਾ ਹੈ ਅਤੇ ਪੈਟਰੋਲੀਅਮ ਉਤਪਾਦਾਂ ਦੇ ਚੋਟੀ ਦੇ ਪੰਜ ਨਿਰਯਾਤਕ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਭਾਰਤ ਹੁਣ 150 ਤੋਂ ਵੱਧ ਦੇਸ਼ਾਂ ਨੂੰ ਪੈਟਰੋਲੀਅਮ ਬਰਾਮਦ ਕਰਦਾ ਹੈ। ਭਾਰਤ-ਯੂਰਪੀ ਸੰਘ ਵਪਾਰ ਸਮਝੌਤੇ ਬਾਰੇ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਯੂਰਪੀ ਸੰਘ ਵਿਚਕਾਰ ਇਤਿਹਾਸਕ ਮੁਕਤ ਵਪਾਰ ਸਮਝੌਤਾ ਵਿਸ਼ਵ GDP ਦੇ 25 ਫੀਸਦੀ ਅਤੇ ਵਿਸ਼ਵ ਵਪਾਰ ਦੇ ਇੱਕ ਤਿਹਾਈ ਹਿੱਸੇ ਨੂੰ ਕਵਰ ਕਰਦਾ ਹੈ। ਇਸ ਡੀਲ ਨਾਲ ਟੈਕਸਟਾਈਲ, ਰਤਨ ਅਤੇ ਗਹਿਣੇ, ਚਮੜਾ ਅਤੇ ਜੁੱਤੀਆਂ ਵਰਗੇ ਖੇਤਰਾਂ ਨੂੰ ਕਾਫ਼ੀ ਲਾਭ ਹੋਵੇਗਾ। ਨਿਰਮਾਣ ਅਤੇ ਸੇਵਾ ਦੋਵਾਂ ਖੇਤਰਾਂ ਨੂੰ ਹੁਲਾਰਾ ਮਿਲੇਗਾ।

ਭਾਰਤ ਨੇ 27 ਯੂਰਪੀ ਸੰਘ ਦੇ ਦੇਸ਼ਾਂ ਤੋਂ ਆਯਾਤ ਕੀਤੇ ਜਾਣ ਵਾਲੇ ਵਾਈਨ ਅਤੇ ਬੀਅਰ &lsquoਤੇ ਟੈਰਿਫ ਘਟਾ ਦਿੱਤੇ ਹਨ। ਬੀਅਰ &lsquoਤੇ ਟੈਕਸ ਘਟਾ ਕੇ 50% ਕਰ ਦਿੱਤਾ ਗਿਆ ਹੈ ਅਤੇ ਸ਼ਰਾਬ &lsquoਤੇ ਟੈਕਸ ਘਟਾ ਕੇ 40% ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਵਾਈਨ &lsquoਤੇ ਟੈਕਸ 20-30% ਘਟਾ ਦਿੱਤਾ ਗਿਆ ਹੈ। ਨਤੀਜੇ ਵਜੋਂ ਵਿਦੇਸ਼ੀ ਸ਼ਰਾਬ, ਖਾਸ ਕਰਕੇ ਯੂਰਪ ਤੋਂ ਦਰਾਮਦ ਕੀਤੀ ਜਾਣ ਵਾਲੀ ਸ਼ਰਾਬ ਦੇਸ਼ ਵਿੱਚ ਸਸਤੀ ਹੋ ਜਾਵੇਗੀ।