ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ਵਜ਼ੂ ਵਾਲੇ ਨੌਜਵਾਨ ਦੀ ਅੰਮ੍ਰਿਤਸਰ ਕੋਰਟ ‘ਚ ਹੋਈ ਪੇਸ਼ੀ, ਮਿਲਿਆ 3 ਦਿਨਾਂ ਦਾ ਰਿਮਾਂਡ

ਸ੍ਰੀ ਦਰਬਾਰ ਸਾਹਿਬ ਦੇ ਸਰੋਵਰ &lsquoਚ ਵਜ਼ੂ ਕਰਨ ਦੇ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਗ੍ਰਿਫਤਾਰ ਕੀਤੇ ਗਏ ਮੁਸਲਿਮ ਨੌਜਵਾਨ ਨੂੰ ਪੁਲਿਸ ਗਾਜ਼ੀਆਬਾਦ ਤੋਂ ਪੰਜਾਬ ਲੈ ਕੇ ਪਹੁੰਚੀ ਹੈ ਤੇ ਮੁਸਲਿਮ ਨੌਜਵਾਨ ਦੀ ਅੰਮ੍ਰਿਤਸਰ ਕੋਰਟ &lsquoਚ ਪੇਸ਼ੀ ਹੋਈ ਹੈ। ਪੁਲਿਸ ਨੂੰ ਉਸ ਦਾ 3 ਦਿਨਾਂ ਦਾ ਰਿਮਾਂਡ ਮਿਲਿਆ ਹੈ। ਸ਼ਘਫਛ ਦੀ ਸ਼ਿਕਾਇਤ &lsquoਤੇ ਪੁਲਿਸ ਨੇ ਉਸ ਖਿਲਾਫ ਬੇਅਦਬੀ ਦਾ ਕੇਸ ਦਰਜ ਕੀਤਾ ਹੈ।
ਦੱਸ ਦੇਈਏ ਕਿ ਦਿੱਲੀ ਦਾ ਰਹਿਣ ਵਾਲਾ ਨੌਜਵਾਨ ਸੁਭਾਨ 13 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ ਆਇਆ ਸੀ। ਉਸ ਨੇ ਉਥੇ ਸਰੋਵਰ ਵਿਚ ਵਜ਼ੂ ਕੀਤਾ। ਇਸ ਦੇ ਬਾਅਦ ਉਹ ਗੋਲਡਨ ਟੈਂਪਲ ਦੇ ਪਰਿਸਰ ਵਿਚ ਘੁੰਮਿਆ ਦੇ ਵੀਡੀਓ ਸ਼ੂਟ ਕਰਵਾਇਆ। 24 ਜਨਵਰੀ ਨੂੰ ਯੂਪੀ ਦੇ ਗਾਜ਼ੀਆਬਾਦ ਵਿਚ ਨਿਹੰਗਾਂ ਨੇ ਉਸ ਨੂੰ ਫੜ ਲਿਆ ਸੀ ਤੇ ਪੁਲਿਸ ਹਵਾਲੇ ਕਰ ਦਿੱਤਾ। ਉਦੋਂ ਤੋਂ ਉਹ ਗਾਜ਼ੀਆਬਾਦ ਪੁਲਿਸ ਦੀ ਹਿਰਾਸਤ ਵਿਚ ਸੀ। ਅੱਜ ਉਸ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਤੇ ਕੋਰਟ ਵਿਚ ਉਸ ਦੀ ਪੇਸ਼ੀ ਹੋਈ।
ਮੁਸਲਿਮ ਨੌਜਵਾਨ ਸੁਭਾਨ ਦੀ ਇਸ ਹਰਕਤ &lsquoਤੇ ਸਿੱਖ ਸ਼ਰਧਾਲੂਆਂ ਨੇ ਇਤਰਾਜ਼ ਪ੍ਰਗਟਾਇਆ ਸੀ ਤੇ ਪਵਿੱਤਰ ਸਰੋਵਰ ਵਿਚ ਵਜ਼ੂ ਕਰਨ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗਣਾ ਦੱਸਿਆ। 13 ਦਿਨ ਬੀਤਣ ਮਗਰੋਂ 24 ਜਨਵਰੀ ਨੂੰ ਯੂਪੀ ਦੇ ਗਾਜੀਆਬਾਦ ਵਿਚ ਨਿਹੰਗਾਂ ਨੇ ਨੌਜਵਾਨ ਨੂੰ ਉਸ ਦੇ ਸਾਥੀ ਨਾਲ ਫੜ ਲਿਆ ਸੀ ਤੇ ਪੁਲਿਸ ਨੂੰ ਸੌਂਪ ਦਿੱਤਾ ਸੀ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਗਈ।