ਅਮਰੀਕਾ ‘ਚ ਰਾਜਨੀਤਿਕ ਸ਼ਰਣ ਵਾਲਿਆਂ ‘ਤੇ ਡਿੱਗੀ ਗਾਜ਼

ਵਾਸ਼ਿੰਗਟਨ ਡੀ.ਸੀ.- ਟਰੰਪ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀਂ ਇਹ ਐਲਾਨ ਕੀਤਾ ਗਿਆ ਸੀ ਕਿ ਅਮਰੀਕਾ ਵਿਚ ਰਾਜਨੀਤਿਕ ਸ਼ਰਣ &lsquoਤੇ ਅਸਥਾਈ ਪਾਬੰਦੀ ਲਾ ਦਿੱਤੀ ਜਾਵੇਗੀ, ਜਿਸ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ। ਯੂ.ਐੱਸ. ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਾਲ 2025 ਦੇ ਅਖੀਰ ਵਿਚ ਇਹ ਐਲਾਨ ਕੀਤਾ ਗਿਆ ਸੀ ਕਿ ਅਮਰੀਕਾ ਵਿਚ ਰਾਜਨੀਤਿਕ ਸ਼ਰਣ ਬੰਦ ਕਰ ਦਿੱਤੀ ਜਾਵੇਗੀ। ਇਸ ਦੌਰਾਨ ਲੰਬਿਤ ਅਤੇ ਨਵੀਆਂ ਸ਼ਰਣ ਅਰਜ਼ੀਆਂ (ਢੋਰਮ ੀ-589) ਨੂੰ ਰੋਕ ਦਿੱਤਾ ਗਿਆ ਹੈ।
2023 &lsquoਚ ਬਾਇਡਨ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਵੱਡੀ ਗਿਣਤੀ ਵਿਚ ਲੋਕ ਬਾਰਡਰ ਟੱਪ ਕੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚੇ ਸਨ। ਇਸ ਦੌਰਾਨ ਇੰਟਰਵਿਊਜ਼ ਤਾਂ ਜਾਰੀ ਹਨ, ਪਰ ਅਸਾਇਲਮ ਕੇਸਾਂ ਦੇ ਪਾਸ ਪ੍ਰਤੀਸ਼ਤ ਨਾਂਹ ਦੇ ਬਰਾਬਰ ਹੈ।
ਪਿਛਲੇ ਸਮੇਂ ਦੌਰਾਨ ਰਾਜਨੀਤਿਕ ਸ਼ਰਣ ਦਾ ਸਮਰਥਨ ਕਰਨ ਵਾਲੇ ਕੁੱਝ ਜੱਜਾਂ ਨੂੰ ਰਾਸ਼ਟਰਪਤੀ ਟਰੰਪ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਸੀ। ਅਜਿਹਾ ਪਹਿਲੀ ਵਾਰ ਹੋਇਆ ਕਿ ਕਿਸੇ ਰਾਸ਼ਟਰਪਤੀ ਨੇ ਵੱਡੀ ਗਿਣਤੀ ਵਿਚ ਜੱਜਾਂ ਨੂੰ ਬਰਖਾਸਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਬਾਹਰੋਂ ਅਮਰੀਕਾ &lsquoਚ ਆਉਣ ਵਾਲੇ ਬਹੁਤ ਸਾਰੇ ਲੋਕ ਇਥੇ ਪੱਕੇ ਹੋਣ ਲਈ ਰਾਜਨੀਤਿਕ ਸ਼ਰਣ ਲੈਣ ਦਾ ਸਹਾਰਾ ਲੈਂਦੇ ਸੀ, ਜੋ ਨਸਲ, ਧਰਮ, ਰਾਜਨੀਤਿਕ ਰਾਏ, ਕੌਮੀਅਤ ਜਾਂ ਕਿਸੇ ਖਾਸ ਸਮਾਜਿਕ ਸਮੂਹ ਵਿਚ ਮੈਂਬਰਸ਼ਿਪ ਕਾਰਨ ਆਪਣੇ ਦੇਸ਼ ਵਿਚ ਜਾਣ ਦਾ ਖਤਰਾ ਦੱਸ ਕੇ ਇੱਥੇ ਸ਼ਰਣ ਲਈ ਅਪਲਾਈ ਕਰਦੇ ਸਨ, ਜਿਸ ਦੇ ਲਈ ਅਮਰੀਕਾ ਪਹੁੰਚਣ ਦੇ ਇੱਕ ਸਾਲ ਦੇ ਵਿਚ-ਵਿਚ (ਢੋਰਮ ੀ-589) ਦਾਇਰ ਕਰਦੇ ਸਨ। ਉਨ੍ਹਾਂ ਨੂੰ ਤਿਆਰੀ ਕਰਨ ਲਈ ਇੱਕ ਵਕੀਲ ਦੀ ਜ਼ਰੂਰਤ ਹੁੰਦੀ ਹੈ। ਇਹ ਕੇਸ ਪਾਸ ਕਰਾਉਣ ਲਈ ਜੱਜ ਸਾਹਮਣੇ ਆਪਣੇ ਨਾਲ ਹੋਈਆਂ ਵਧੀਕੀਆਂ ਬਾਰੇ ਸਬੂਤਾਂ ਸਮੇਤ ਦੱਸਣਾ ਪੈਂਦਾ ਹੈ। ਅਰਜ਼ੀਕਰਤਾ ਆਪਣੇ ਨਾਲ ਆਪਣੇ ਜੀਵਨਸਾਥੀ ਅਤੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚਿਆਂ ਨੂੰ ਵੀ ਪੱਕੇ ਕਰਾ ਸਕਦੇ ਸਨ।
ਇਹ ਪਾਬੰਦੀਆਂ ਅਸਥਾਈ ਤੌਰ &lsquoਤੇ ਹਨ। ਆਉਣ ਵਾਲੇ ਸਮੇਂ ਵਿਚ ਪ੍ਰਸ਼ਾਸਨ ਵੱਲੋਂ ਇਸ &lsquoਤੇ ਦੁਬਾਰਾ ਵਿਚਾਰ ਵੀ ਕੀਤਾ ਜਾ ਸਕਦਾ ਹੈ।