ਇੰਡੋਨੇਸ਼ੀਆ ਵਿੱਚ ਢਿੱਗਾਂ ਡਿੱਗਣ ਦਾ ਮਾਮਲਾ: 23 ਫੌਜੀਆਂ ਦੀ ਮੌਤ ਦੀ ਪੁਸ਼ਟੀ

ਇੰਡੋਨੇਸ਼ੀਆ ਦੇ ਪੱਛਮੀ ਜਾਵਾ ਵਿੱਚ ਢਿੱਗਾਂ ਡਿੱਗਣ ਕਾਰਨ ਸੌ ਦੇ ਕਰੀਬ ਜਣੇ ਲਾਪਤਾ ਹਨ ਤੇ ਇਸ ਹਾਦਸੇ ਵਿਚ 23 ਫੌਜੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਇਹ ਜਾਣਕਾਰੀ ਇੱਕ ਜਲ ਸੈਨਾ ਦੇ ਬੁਲਾਰੇ ਨੇ ਅੱਜ ਦਿੱਤੀ ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕੀ ਇਹ ਪਹਿਲਾਂ ਮ੍ਰਿਤਕ ਐਲਾਨੇ ਗਏ 17 ਲੋਕਾਂ ਵਿੱਚ ਸ਼ਾਮਲ ਹਨ ਕਿ ਨਹੀਂ।
ਪੱਛਮੀ ਜਾਵਾ ਸੂਬੇ ਵਿੱਚ ਇੱਕ ਪਹਾੜੀ ਖੇਤਰ ਵਿੱਚ ਬੀਤੇ ਦਿਨੀਂ ਢਿੱਗਾਂ ਡਿੱਗ ਗਈਆਂ ਸਨ। ਜਾਣਕਾਰੀ ਅਨੁਸਾਰ ਇਹ ਫੌਜੀ ਸਖ਼ਤ ਹਾਲਾਤ ਅਤੇ ਭਾਰੀ ਮੀਂਹ ਵਿੱਚ ਸਿਖਲਾਈ ਲੈ ਰਹੇ ਸਨ ਜਦੋਂ ਬੁਰਾਂਗਰਾਂਗ ਦੀਆਂ ਢਲਾਣਾਂ &rsquoਤੇ ਪਾਸੀਰ ਲੰਗੂ ਪਿੰਡ ਵਿੱਚ ਜ਼ਮੀਨ ਖਿਸਕ ਗਈ ਜਿਸ ਕਾਰਨ ਉਨ੍ਹਾਂ ਦਾ ਕੈਂਪ ਨੁਕਸਾਨਿਆ ਗਿਆ ਤੇ 34 ਘਰਾਂ ਨੂੰ ਨੁਕਸਾਨ ਪੁੱਜਿਆ। ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਕਿਹਾ ਕਿ ਮੌਤਾਂ ਦਾ ਅੰਕੜਾ ਵਧ ਵੀ ਸਕਦਾ ਹੈ।
ਨੇਵੀ ਚੀਫ਼ ਆਫ਼ ਸਟਾਫ਼ ਐਡਮਿਰਲ ਮੁਹੰਮਦ ਅਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਫੌਜੀ ਇੰਡੋਨੇਸ਼ੀਆ-ਪਾਪੁਆ ਨਿਊ ਗਿਨੀ ਸਰਹੱਦ 'ਤੇ ਲੰਬੇ ਸਮੇਂ ਦੀ ਸਰਹੱਦੀ ਅਸਾਈਨਮੈਂਟ ਲਈ 23-ਮੈਂਬਰੀ ਯੂਨਿਟ ਸਿਖਲਾਈ ਦਾ ਹਿੱਸਾ ਸਨ।