ਰੂਸ ਨੇ ਯੂਕਰੇਨ ਵਿੱਚ ਯਾਤਰੀਆਂ ਨਾਲ ਭਰੀ ਟ੍ਰੇਨ ‘ਤੇ ਕੀਤਾ ਹਮਲਾ, 12 ਲੋਕਾਂ ਦੀ ਮੌਤ

ਕੀਵ: ਰੂਸ ਅਤੇ ਯੂਕਰੇਨ ਵਿਚ ਚੱਲ ਰਹੀ ਜੰਗ ਦੌਰਾਨ ਰੂਸੀ ਫੌਜ ਨੇ ਇੱਕ ਵਾਰ ਫਿਰ ਯੂਕਰੇਨ &lsquoਤੇ ਵੱਡੇ ਪੈਮਾਨੇ &lsquoਤੇ ਹਮਲੇ ਕੀਤੇ। ਇਸ ਦੌਰਾਨ ਯਾਤਰੀਆਂ ਨਾਲ ਭਰੀ ਟ੍ਰੇਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ।
ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜੇਲੈਂਸਕੀ ਨੇ ਟ੍ਰੇਨ &lsquoਤੇ ਹੋਏ ਹਮਲੇ ਦਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਐਕਸ &lsquoਤੇ ਸਾਂਝਾ ਕੀਤਾ। ਜੇਲੈਂਸਕੀ ਨੇ ਕਿਹਾ, ਰੂਸ ਨੇ ਖਾਰਕੀਵ ਇਲਾਕੇ ਵਿੱਚ ਇੱਕ ਯਾਤਰੀ ਟ੍ਰੇਨ &lsquoਤੇ ਡ੍ਰੋਨ ਹਮਲਾ ਕੀਤਾ। ਕਿਸੇ ਵੀ ਦੇਸ਼ ਵਿੱਚ, ਇੱਕ ਆਮ ਨਾਗਰਿਕਾਂ ਵਾਲੀ ਟ੍ਰੇਨ &lsquoਤੇ ਡ੍ਰੋਨ ਹਮਲਾ ਅੱਤਵਾਦੀ ਹਮਲਾ ਸਮਝਿਆ ਜਾਵੇਗਾ। ਟ੍ਰੇਨ ਦੇ ਡੱਬੇ ਵਿੱਚ ਆਮ ਨਾਗਰਿਕਾਂ ਨੂੰ ਮਾਰਨ ਦਾ ਕੋਈ ਫੌਜੀ ਕਾਰਨ ਨਹੀਂ ਹੋ ਸਕਦਾ। ਟ੍ਰੇਨ ਵਿੱਚ 200 ਤੋਂ ਵੱਧ ਲੋਕ ਸਨ ਅਤੇ ਜਿਹੜੇ ਡੱਬੇ &lsquoਤੇ ਹਮਲਾ ਕੀਤਾ ਗਿਆ, ਉਸ ਵਿੱਚ 18 ਲੋਕ ਸਨ।
ਇਸ ਤੋਂ ਇਲਾਵਾ, ਰੂਸ ਨੇ ਦੱਖਣੀ ਸ਼ਹਿਰ ਓਡੇਸਾ ਵਿੱਚ 50 ਤੋਂ ਵੱਧ ਡ੍ਰੋਨ ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ 3 ਲੋਕ ਮਾਰੇ ਗਏ ਅਤੇ 30 ਤੋਂ ਵੱਧ ਜ਼ਖ਼ਮੀ ਹੋਏ। ਖੇਤਰੀ ਗਵਰਨਰ ਓਲੇਗ ਕਿਪਰ ਦੇ ਮੁਤਾਬਕ, ਜ਼ਖ਼ਮੀ ਹੋਣ ਵਾਲਿਆਂ ਵਿੱਚ 39 ਹਫ਼ਤੇ ਦੀ ਗਰਭਵਤੀ ਮਹਿਲਾ ਅਤੇ 2 ਬੱਚੀਆਂ ਵੀ ਸ਼ਾਮਲ ਹਨ। ਹਮਲਿਆਂ ਨਾਲ ਦਰਜਨਾਂ ਰਿਹਾਇਸ਼ੀ ਇਮਾਰਤਾਂ, ਇੱਕ ਗਿਰਜਾਘਰ ਅਤੇ ਸਕੂਲ ਨੁਕਸਾਨ ਪਹੁੰਚਿਆ। ਸ਼ਹਿਰ ਦੇ ਬਿਜਲੀ ਦੇ ਢਾਂਚੇ ਨੂੰ ਵੀ ਭਾਰੀ ਨੁਕਸਾਨ ਹੋਇਆ। ਇਹ ਹਮਲੇ ਦਿਖਾਉਂਦੇ ਹਨ ਕਿ ਯੂਕਰੇਨ ਵਿੱਚ ਜੰਗ ਹੁਣ ਵੀ ਸ਼ਹਿਰੀ ਆਬਾਦੀ ਨੂੰ ਭਿਆਨਕ ਤਰੀਕੇ ਨਾਲ ਨਿਸ਼ਾਨਾ ਬਣਾ ਰਹੀ ਹੈ।