ਦੱਖਣੀ ਕੋਰੀਆ ਦੀ ਸਾਬਕਾ ਫਰਸਟ ਲੇਡੀ ਕਿਮ ਕੇਓਨ ਨੂੰ ਭ੍ਰਿਸ਼ਟਾਚਾਰ ਮਾਮਲੇ 'ਚ 20 ਮਹੀਨੇ ਦੀ ਸਜ਼ਾ

ਸਿਓਲ: ਦੱਖਣੀ ਕੋਰੀਆ ਦੀ ਸਾਬਕਾ ਫਰਸਟ ਲੇਡੀ ਕਿਮ ਕੇਓਨ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ 20 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਫ਼ੈਸਲਾ ਬੁੱਧਵਾਰ ਨੂੰ ਸਿਓਲ ਸੈਂਟਰਲ ਡਿਸਟ੍ਰਿਕਟ ਕੋਰਟ ਵੱਲੋਂ ਦਿੱਤਾ ਗਿਆ। ਕਿਮ ਕੇਓਨ ਦੇ ਪਤੀ ਅਤੇ ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਯੂਨ ਸੂਕ ਯੇਓਲ ਪਹਿਲਾਂ ਹੀ ਜੇਲ੍ਹ ਵਿੱਚ ਹਨ।ਅਦਾਲਤ ਨੇ ਕਿਮ ਕੇਓਨ ਨੂੰ ਯੂਨਿਫਿਕੇਸ਼ਨ ਚਰਚ ਤੋਂ ਤੋਹਫ਼ੇ ਲੈਣ ਦੇ ਬਦਲੇ ਵਪਾਰਕ ਪੱਖਪਾਤ ਕਰਨ ਦੇ ਦੋਸ਼ ਵਿੱਚ ਦੋਸ਼ੀ ਕਰਾਰ ਦਿੱਤਾ। ਇਹ ਫ਼ੈਸਲਾ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਸਾਬਕਾ ਰਾਸ਼ਟਰਪਤੀ ਯੂਨ ਸੂਕ ਯੇਓਲ ਵੱਲੋਂ ਇੱਕ ਸਾਲ ਪਹਿਲਾਂ ਲਾਗੂ ਕੀਤੇ ਗਏ ਮਾਰਸ਼ਲ ਲਾਅ (ਸੈਨਿਕ ਸ਼ਾਸਨ) ਨਾਲ ਜੁੜੇ ਮਾਮਲੇ ਵਿੱਚ ਅਦਾਲਤੀ ਹੁਕਮ ਆਉਣ ਵਾਲੇ ਹਨ। ਹਾਲਾਂਕਿ, ਇਹ ਫ਼ੈਸਲਾ ਕਾਫ਼ੀ ਹੱਦ ਤੱਕ ਹੈਰਾਨੀਜਨਕ ਰਿਹਾ, ਕਿਉਂਕਿ ਸੁਤੰਤਰ ਅਭਿਯੋਜਕ ਵੱਲੋਂ ਕਿਮ ਕੇਓਨ iਖ਼ਲਾਫ਼ ਰਿਸ਼ਵਤਖੋਰੀ, ਸ਼ੇਅਰ ਕੀਮਤਾਂ ਵਿੱਚ ਹੇਰਾਫੇਰੀ ਅਤੇ ਰਾਜਨੀਤਿਕ ਫੰਡਿੰਗ ਕਾਨੂੰਨ ਦੀ ਉਲੰਘਣਾ ਵਰਗੇ ਦੋਸ਼ਾਂ &lsquoਚ 15 ਸਾਲ ਦੀ ਜੇਲ੍ਹ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਸਬੂਤਾਂ ਦੀ ਘਾਟ ਦੱਸਦੇ ਹੋਏ ਕਿਮ ਕੇਓਨ ਨੂੰ ਸ਼ੇਅਰ ਕੀਮਤ ਹੇਰਾਫੇਰੀ ਅਤੇ ਰਾਜਨੀਤਿਕ ਫੰਡਿੰਗ ਕਾਨੂੰਨ ਦੀ ਉਲੰਘਣਾ ਵਾਲੇ ਦੋਸ਼ਾਂ ਤੋਂ ਬਰੀ ਕਰ ਦਿੱਤਾ।
ਕਿਮ ਕੇਓਨ ਦੀ ਬਚਾਅ ਟੀਮ ਨੇ ਅਦਾਲਤ ਦੇ ਫ਼ੈਸਲੇ ਲਈ ਧੰਨਵਾਦ ਕੀਤਾ, ਪਰ ਰਿਸ਼ਵਤਖੋਰੀ ਦੇ ਮਾਮਲੇ ਵਿੱਚ 20 ਮਹੀਨੇ ਦੀ ਸਜ਼ਾ ਨੂੰ ਤੁਲਨਾਤਮਕ ਤੌਰ &lsquoਤੇ ਜ਼ਿਆਦਾ ਕਰਾਰ ਦਿੱਤਾ। ਟੀਮ ਨੇ ਕਿਹਾ ਹੈ ਕਿ ਇਸ ਫ਼ੈਸਲੇ iਖ਼ਲਾਫ਼ ਅਪੀਲ ਕਰਨ &lsquoਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਫ਼ੈਸਲੇ ਤੋਂ ਬਾਅਦ ਦੱਖਣੀ ਕੋਰੀਆ ਦੀ ਰਾਜਨੀਤੀ ਵਿੱਚ ਹਲਚਲ ਤੇਜ਼ ਹੋ ਗਈ ਹੈ ਅਤੇ ਮਾਮਲਾ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।