ਇਟਲੀ ਦੀ ਰਾਜਧਾਨੀ ਰੋਮ ਵਿਖੇ ਰਾਜਦੂਤ ਮੈਡਮ ਵਾਣੀ ਰਾਓ ਦੀ ਅਗਵਾਈ ਹੇਠ ਭਾਰਤੀ ਭਾਈਚਾਰੇ ਨੇ ਧੂਮ-ਧਾਮ ਨਾਲ ਮਨਾਇਆ ਭਾਰਤ ਦਾ 77ਵਾਂ ਗਣਤੰਤਰ ਦਿਵਸ

ਰੋਮ ਇਟਲੀ 27 ਜਨਵਰੀ (ਗੁਰਸ਼ਰਨ ਸਿੰਘ ਸੋਨੀ) ਭਾਰਤ ਦਾ 77ਵਾਂ ਗਣਤੰਤਰ ਦਿਵਸ ਦੁਨੀਆਂ ਭਰ ਵਿੱਚ ਰਹਿਣ ਬਸੇਰਾ ਕਰਦੇ ਭਾਰਤੀਆਂ ਨੇ ਬਹੁਤ ਹੀ ਸ਼ਾਨੋ ਸ਼ੋਕਤ ਨਾਲ ਮਨਾਇਆ ਤੇ ਭਾਰਤੀ ਅੰਬੈਂਸੀ ਰੋਮ ਵਿਖੇ ਵੀ ਸਤਿਕਾਰਤ ਮੈਡਮ ਵਾਣੀ ਰਾਓ ਰਾਜਦੂਤ ਦੀ ਅਗਵਾਈ ਵਿੱਚ ਭਾਰਤੀ ਭਾਈਚਾਰੇ ਨੇ ਰਲ-ਮਿਲ ਮਨਾਇਆ।ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਨੂੰ ਲਹਿਰਾਉਣ ਦੀ ਰਸਮ ਮੈਡਮ ਵਾਣੀ ਰਾਓ ਨੇ ਅਦਾ ਕਰਨ ਤੋਂ ਬਆਦ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਰਾਸ਼ਟਰ ਦੇ ਨਾਮ ਸੰਦੇਸ਼ ਪੜ੍ਹਕੇ ਸੁਣਾਇਆ।ਇਸ ਮੌਕੇ ਮੈਡਮ ਵਾਣੀ ਰਾਓ ਨੇ ਗਣਤੰਤਰ ਦਿਵਸ ਸਮਾਰੋਹ ਵਿੱਚ ਹਾਜ਼ਰੀਨ ਭਾਰਤ ਪ੍ਰੇਮੀਆਂ ਨੂੰ ਦੇਸ਼ ਦੀ ਉੱਨਤੀ ਲਈ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਦੁਨੀਆਂ ਵਿੱਚ ਵਿਲੱਖਣ ਸਥਾਨ ਰੱਖਦਾ ਹੈ ਆਓ ਸਾਰੇ ਇਸ ਨੂੰ ਹੋਰ ਅੱਗੇ ਲੈ ਚੱਲੀਏ।ਤੁਹਾਨੂੰ ਸਭ ਨੂੰ ਮੁਬਾਰਕਬਾਦ ਹੈ ਕਿ ਭਾਰਤ ਦੇ 77ਵੇਂ ਗਣਤੰਤਰ ਦਿਵਸ ਵਿੱਚ ਸ਼ਰੀਕ ਹੋ ਵਿਦੇਸ਼ੀ ਧਰਤੀ ਤੇ ਦੇਸ਼ ਦਾ ਨਾਮ ਚਮਕਾ ਰਹੇ ਹੋ।ਇਟਲੀ ਦੇ ਭਾਰਤੀ ਬੱਚੇ ਵਿੱਦਿਅਕ ਖ਼ੇਤਰ ਖੂਬ ਭਾਰਤ ਦਾ ਨਾਮ ਚਮਕਾ ਰਹੇ ਹੋ ਜੋ ਕਿ ਕਾਬਲੇ ਤਾਰੀਫ਼ ਕਾਰਵਾਈ ਹੈ।ਭਾਰਤੀ ਅੰਬੈਸੀ ਰੋਮ ਹਮੇਸ਼ਾ ਹੀ ਭਾਈਚਾਰੇ ਦੀ ਸੇਵਾ ਵਿੱਚ ਹੈ।ਇਸ ਮੌਕੇ ਬਹੁ ਗਿਣਤੀ ਭਾਰਤੀਆਂ ਨੇ ਸ਼ਮੂਲੀਅਤ ਕੀਤੀ ਜਿਸ ਦਾ ਅੰਬੈਂਸੀ ਸਟਾਫ ਵੱਲੋ ਨਿੱਘਾ ਸਵਾਗਤ ਕੀਤਾ ਗਿਆ।ਆਏ ਮਹਿਮਾਨਾਂ ਨੇ ਇਸ ਮੌਕੇ ਭਾਰਤੀ ਖਾਣੇ ਦਾ ਵੀ ਲੁਤਫ ਲਿਆ।