ਕੈਨੇਡੀਅਨ ਡਾਲਰ ਨੇ ਮਜ਼ਬੂਤੀ ਫੜੀ, ਇਕ ਡਾਲਰ ਦਾ ਭਾਅ 68 ਰੁਪਏ ਤੋਂ ਟੱਪਿਆ

ਲੰਮਾ ਸਮਾਂ ਹੇਠਲੇ ਪੱਧਰ &rsquoਤੇ ਟਿਕੇ ਰਹਿਣ ਮਗਰੋਂ ਕੈਨੇਡੀਅਨ ਡਾਲਰ ਦਿਨੋ ਦਿਨ ਮਜ਼ਬੂਤੀ ਫੜਨ ਲੱਗਾ ਹੈ। ਕਰੰਸੀ ਐਕਸਚੇਂਜ ਐਪ ਮੁਤਾਬਕ ਇਕ ਕੈਨੇਡੀਅਨ ਡਾਲਰ ਦਾ ਮੁੱਲ 68 ਭਾਰਤੀ ਰੁਪਏ ਹੋ ਗਿਆ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਵੀ ਕੈਨੇਡਿਆਈ ਡਾਲਰ ਮਜ਼ਬੂਤ ਹੋਇਆ ਹੈ ਤੇ 74 ਸੈਂਟ ਤੋਂ ਥੋੜ੍ਹਾ ਉਪਰ ਹੋ ਗਿਆ ਹੈ, ਜਦ ਕਿ ਤਿੰਨ ਕੁ ਮਹੀਨੇ ਇਹ 68 ਅਮਰਕੀਨ ਸੈਂਟਾਂ ਦੇ ਨੇੜੇ ਤੇੜੇ ਸੀ।

ਆਰਥਿਕ ਮਾਹਰ ਕੈਨੇਡੀਅਨ ਡਾਲਰ ਦੀ ਮਜ਼ਬੂਤੀ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਵਿੱਤੀ ਮੁਹਾਰਤ ਅਤੇ ਸਫਲ ਨੀਤੀਆਂ ਨਾਲ ਜੋੜ ਕੇ ਦੇਖ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟੈਰਿਫ ਸ਼ਰਤਾਂ ਮੂਹਰੇ ਗੋਡੇ ਟੇਕਣ ਦੀ ਥਾਂ ਪ੍ਰਧਾਨ ਮੰਤਰੀ ਵਲੋਂ ਆਲਮੀ ਨਿਰਭਰਤਾ ਘਟਾ ਕੇ ਘਰੇਲੂ ਉਦਯੋਗ ਲਈ ਨਵੀਆਂ ਮੰਡੀਆਂ ਤਲਾਸ਼ੇ ਜਾਣ ਦੇ ਯਤਨਾਂ ਕਾਰਨ ਦੇਸ਼ ਦੇ ਅਰਥਚਾਰੇ ਦਾ ਰੁਝਾਨ ਮਜ਼ਬੂਤੀ ਵੱਲ ਰਿੜ ਪਿਆ ਹੈ।