ਗੈਰਕਾਨੂੰਨੀ ਘੀ ਕਾਰਨ ਸਾਊਥਾਲ ਦੀ ਕੰਪਨੀ ਅਦਾਲਤ ਵਿੱਚ ਘੇਰੀ ਗਈ

ਸਾਊਥਾਲ ਵਿੱਚ ਸਥਿਤ ਇੱਕ ਖਾਦ ਪਦਾਰਥ ਆਯਾਤ ਕਰਨ ਵਾਲੀ ਕੰਪਨੀ ਦੇ ਮੁੱਖ ਅਧਿਕਾਰੀਆਂ &lsquoਤੇ ਉਸ ਵੇਲੇ ਜੁਰਮਾਨਾ ਲਗਾਇਆ ਗਿਆ, ਜਦੋਂ ਕੰਪਨੀ ਦੇ ਥਾਂ ਤੋਂ ਸੈਂਕੜੇ ਲੀਟਰ ਪਾਬੰਦੀਸ਼ੁਦਾ ਘੀ (ਦੁੱਧ ਤੋਂ ਬਣਿਆ ਉਤਪਾਦ) ਬਰਾਮਦ ਹੋਇਆ।

20 ਜਨਵਰੀ 2026 ਨੂੰ ਅਕਸਬ੍ਰਿਜ ਮੈਜਿਸਟ੍ਰੇਟ ਅਦਾਲਤ ਵਿੱਚ ਸੁਣਵਾਈ ਦੌਰਾਨ ਇਹ ਸਾਹਮਣੇ ਆਇਆ ਕਿ ਐਂਡਸਲੀ ਰੋਡ ਸਾਊਥਾਲ &lsquoਚ ਸਥਿਤ ਸਵਾਡੀ ਪ੍ਰੋਡਕਟਸ ਯੂਕੇ ਲਿਮਿਟਡ, ਜੋ ਸਵਾਡੀ ਪ੍ਰੋਡਕਟਸ ਦੇ ਨਾਂਅ ਨਾਲ ਵਪਾਰ ਕਰਦੀ ਹੈ, ਭਾਰਤ ਵਿੱਚ ਤਿਆਰ ਕੀਤਾ ਗਿਆ ਘੀ ਵੇਚ ਰਹੀ ਸੀ। ਭਾਰਤ ਵਿੱਚ ਬਣਿਆ ਘੀ ਯੂਕੇ ਵਿੱਚ ਪਾਬੰਦੀਸ਼ੁਦਾ ਹੈ।

ਅਦਾਲਤ ਵਿੱਚ ਕੰਪਨੀ ਦੇ ਡਾਇਰੈਕਟਰ ਅਮ੍ਰਿਕ ਪਨੇਸਰ (ਨਿਵਾਸੀ ਵਾਟਫੋਰਡ ਰੋਡ, ਹੈਰੋ) ਅਤੇ ਸਕੱਤਰ ਪ੍ਰੀਤੀ ਪਨੇਸਰ (ਨਿਵਾਸੀ ਸੇਂਟ ਜੌਨਜ਼ ਰੋਡ, ਸਲਾਫ਼) ਨੇ ਦੋਸ਼ ਕਬੂਲ ਕਰ ਲਏ। ਉਨ੍ਹਾਂ &lsquoਤੇ ਇੰਗਲੈਂਡ ਵਿੱਚ ਨਿਰਧਾਰਤ ਬਾਰਡਰ ਕੰਟਰੋਲ ਪੋਸਟ ਦੀ ਵਰਤੋਂ ਬਿਨਾਂ ਪਸ਼ੂ ਉਤਪਾਦ ਲਿਆਉਣ, ਜਾਂਚ ਅਧਿਕਾਰੀਆਂ ਵੱਲੋਂ ਮੰਗੀ ਜਾਣਕਾਰੀ ਨਾ ਦੇਣ ਅਤੇ ਘੀ ਦੇ ਸਪਲਾਇਰਾਂ ਤੇ ਗਾਹਕਾਂ ਦੀ ਪਛਾਣ ਨਾ ਦੱਸਣ ਦੇ ਦੋਸ਼ ਲਗਾਏ ਗਏ।

ਅਦਾਲਤ ਨੇ ਕੰਪਨੀ ਅਤੇ ਪਨੇਸਰ ਦੰਪਤੀ ਨੂੰ ਮਿਲਾ ਕੇ 20 ਹਜ਼ਾਰ ਪੌਂਡ ਤੋਂ ਵੱਧ ਜੁਰਮਾਨਾ ਅਤੇ ਅਦਾਲਤੀ ਖਰਚੇ ਅਦਾ ਕਰਨ ਦੇ ਹੁਕਮ ਜਾਰੀ ਕੀਤੇ। ਇਸ ਮਾਮਲੇ ਤੋਂ ਬਾਅਦ ਮਿਸਟਰ ਅਤੇ ਮਿਸਿਜ਼ ਪਨੇਸਰ ਦੇ ਨਾਂਅ &lsquoਤੇ ਫੌਜਦਾਰੀ ਰਿਕਾਰਡ ਦਰਜ ਹੋ ਗਿਆ ਹੈ।

ਸਵਾਡੀ ਪ੍ਰੋਡਕਟਸ ਯੂਕੇ ਲਿਮਿਟਡ ਨੂੰ £4,000 ਜੁਰਮਾਨਾ, £1,694 ਕਾਨੂੰਨੀ ਖਰਚੇ ਅਤੇ £1,600 ਵਿਕਟਿਮ ਸਰਚਾਰਜ ਅਦਾ ਕਰਨ ਦਾ ਹੁਕਮ ਦਿੱਤਾ ਗਿਆ, ਜਿਸ ਨਾਲ ਕੁੱਲ ਰਕਮ £7,294 ਬਣਦੀ ਹੈ।
ਅਮ੍ਰਿਕ ਪਨੇਸਰ &lsquoਤੇ ਵੀ £4,000 ਜੁਰਮਾਨਾ, £1,694 ਅਦਾਲਤੀ ਖਰਚੇ ਅਤੇ £1,600 ਵਿਕਟਿਮ ਸਰਚਾਰਜ ਲਗਾਇਆ ਗਿਆ &mdash ਕੁੱਲ £7,294।
ਪ੍ਰੀਤੀ ਪਨੇਸਰ &lsquoਤੇ £2,666 ਜੁਰਮਾਨਾ, £1,694 ਅਦਾਲਤੀ ਖਰਚੇ ਅਤੇ £1,066 ਵਿਕਟਿਮ ਸਰਚਾਰਜ ਲਗਾਇਆ ਗਿਆ &mdash ਕੁੱਲ £5,426।

ਫੂਡ ਸਟੈਂਡਰਡਜ਼ ਏਜੰਸੀ ਵੱਲੋਂ ਭੇਜੇ ਗਏ ਮਾਮਲੇ ਦੇ ਆਧਾਰ &lsquoਤੇ ਮਾਰਚ 2025 ਵਿੱਚ ਈਲਿੰਗ ਕੌਂਸਲ ਦੇ ਅਧਿਕਾਰੀਆਂ ਨੇ ਸਵਾਡੀ ਪ੍ਰੋਡਕਟਸ ਦੀ ਜਾਂਚ ਕੀਤੀ। ਜਾਂਚ ਦੌਰਾਨ ਉਨ੍ਹਾਂ ਨੂੰ ਅਮੂਲ ਬ੍ਰਾਂਡ ਦੇ 444 ਡੱਬੇ ਘੀ ਮਿਲੇ, ਜਿਨ੍ਹਾਂ &lsquoਤੇ &ldquoਕੇਵਲ ਭਾਰਤ ਵਿੱਚ ਵਿਕਰੀ ਲਈ&rdquo ਲਿਖਿਆ ਹੋਇਆ ਸੀ।

ਭਾਰਤ ਵਿੱਚ ਤਿਆਰ ਕੀਤੇ ਗਏ ਸਾਰੇ ਡੇਅਰੀ ਉਤਪਾਦ ਯੂਕੇ ਅਤੇ ਯੂਰਪੀ ਯੂਨਿਅਨ ਵਿੱਚ ਪਾਬੰਦੀਸ਼ੁਦਾ ਹਨ ਕਿਉਂਕਿ ਭਾਰਤ ਕੋਲ ਯੂਕੇ ਨੂੰ ਦੁੱਧ ਉਤਪਾਦ ਨਿਰਯਾਤ ਕਰਨ ਲਈ ਲਾਜ਼ਮੀ ਮਿਲਕ ਰੈਜ਼ਿਡਿਊ ਪਲਾਨ ਮੌਜੂਦ ਨਹੀਂ ਹੈ।

ਕੰਪਨੀ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਕਿ ਇਹ ਘੀ ਕਿਸੇ ਹੋਰ ਵਪਾਰ ਤੋਂ ਖਰੀਦਿਆ ਗਿਆ ਸੀ। ਬਾਅਦ ਵਿੱਚ ਜਾਂਚ ਅਧਿਕਾਰੀਆਂ ਨੂੰ ਇੱਕ ਹੱਥ ਨਾਲ ਲਿਖਿਆ ਇਨਵਾਇਸ ਮਿਲਿਆ, ਜਿਸ &lsquoਤੇ ਸਪਲਾਇਰ ਦਾ ਨਾਂਅ &ldquoਸੋਨੀ ਐਂਡ ਸੰਜ਼ ਲੈਸਟਰ&rdquo ਦਰਜ ਸੀ। ਪਰ ਲੈਸਟਰ ਸਿਟੀ ਕੌਂਸਲ ਅਤੇ ਕੰਪਨੀਆਂ ਹਾਊਸ ਨਾਲ ਜਾਂਚ ਕਰਨ &lsquoਤੇ ਪਤਾ ਲੱਗਿਆ ਕਿ ਇਸ ਨਾਂਅ ਦੀ ਕੋਈ ਵੀ ਕੰਪਨੀ ਕਦੇ ਮੌਜੂਦ ਨਹੀਂ ਰਹੀ। ਸਪਲਾਇਰ ਦੀ ਪਛਾਣ ਨਾ ਦੱਸਣਾ ਕਾਨੂੰਨੀ ਅਪਰਾਧ ਹੈ।

ਸਵਾਡੀ ਪ੍ਰੋਡਕਟਸ ਨੇ ਇਹ ਵੀ ਇਨਕਾਰ ਕੀਤਾ ਕਿ ਉਨ੍ਹਾਂ ਵੱਲੋਂ ਕਿਸੇ ਹੋਰ ਕਾਰੋਬਾਰ ਨੂੰ ਘੀ ਵੇਚਿਆ ਗਿਆ ਹੈ। ਪਰ 26 ਮਾਰਚ 2025 ਨੂੰ ਅਧਿਕਾਰੀਆਂ ਨੇ ਸਾਊਥਾਲ ਸਥਿਤ ਵੈਸਟਰਨ ਕੈਸ਼ ਐਂਡ ਕੈਰੀ ਵਿੱਚ ਅਮੂਲ ਘੀ ਦੇ 11 ਡੱਬੇ ਵਿਕਰੀ ਲਈ ਰੱਖੇ ਹੋਏ ਲੱਭੇ, ਜਿਨ੍ਹਾਂ ਨਾਲ 9 ਫਰਵਰੀ ਦੀ ਇਨਵਾਇਸ ਸੀ, ਜਿਸ &lsquoਤੇ ਸਪਲਾਇਰ ਵਜੋਂ ਸਵਾਡੀ ਪ੍ਰੋਡਕਟਸ ਦਾ ਨਾਂਅ ਦਰਜ ਸੀ। ਅਧਿਕਾਰੀਆਂ ਵੱਲੋਂ ਮੰਗੇ ਜਾਣ &lsquoਤੇ ਵੀ ਕੰਪਨੀ ਇਨਵਾਇਸ ਪੇਸ਼ ਕਰਨ ਵਿੱਚ ਅਸਫਲ ਰਹੀ, ਜੋ ਕਿ ਕਾਨੂੰਨੀ ਤੌਰ &lsquoਤੇ ਅਪਰਾਧ ਹੈ।

ਕੌਂਸਲ ਦੇ ਅਧਿਕਾਰੀਆਂ ਨੇ ਪਾਬੰਦੀਸ਼ੁਦਾ ਘੀ ਨੂੰ ਕਬਜ਼ੇ ਵਿੱਚ ਲੈ ਕੇ ਬਾਅਦ ਵਿੱਚ ਨਸ਼ਟ ਕਰ ਦਿੱਤਾ।

ਈਲਿੰਗ ਕੌਂਸਲ ਦੇ &ldquoਡਿਸੈਂਟ ਲਿਵਿੰਗ ਇਨਕਮਜ਼&rdquo ਵਿਭਾਗ ਦੇ ਕੈਬਨਿਟ ਮੈਂਬਰ ਕੌਂਸਲਰ ਕਮਲਜੀਤ ਨਾਗਪਾਲ ਨੇ ਕਿਹਾ:
&ldquoਜਨਤਕ ਸਿਹਤ ਦੀ ਸੁਰੱਖਿਆ ਲਈ ਸਾਰੇ ਖਾਦ ਕਾਰੋਬਾਰਾਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਹ ਨਿਯਮ ਵਾਜਬ ਕਾਰਨਾਂ ਕਰਕੇ ਬਣਾਏ ਗਏ ਹਨ ਅਤੇ ਉਨ੍ਹਾਂ ਦੀ ਖੁੱਲ੍ਹੀ ਉਲੰਘਣਾ ਕਬੂਲਯੋਗ ਨਹੀਂ। ਕੌਂਸਲ ਹਮੇਸ਼ਾ ਕਾਨੂੰਨ ਤੋੜਨ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ।&rdquo