ਨਵਜਾਤ ਬੱਚੇ ਦੀ ਮੌਤ ਮਾਮਲੇ ’ਚ 33 ਸਾਲਾ ਵਿਅਕਤੀ ਦੋਸ਼ੀ
_30Jan26083944AM.jfif)
ਲੈਸਟਰ (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਡਰਬੀ ਸ਼ਹਿਰ ਵਿੱਚ ਵਾਪਰੀ ਦਿਲ ਦੁੱਖਾਉਣ ਵਾਲੀ ਘਟਨਾ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਸ਼ਹਿਰ ਰਹਾਇਸ਼ੀ ਇਲਾਕਿਆਂ, ਫਲੈਟਾਂ ਅਤੇ ਮਜ਼ਦੂਰ ਵਰਗ ਦੀ ਅਬਾਦੀ ਲਈ ਜਾਣਿਆ ਜਾਂਦਾ ਹੈ, ਜਿੱਥੇ ਆਮ ਤੌਰ &rsquoਤੇ ਪਰਿਵਾਰ ਸ਼ਾਂਤੀ ਨਾਲ ਰਹਿੰਦੇ ਹਨ। ਇਸੇ ਸ਼ਹਿਰ ਦੇ ਇੱਕ ਘਰ ਵਿੱਚ ਇੱਕ ਨਵਜਾਤ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਅਦਾਲਤ ਵਿੱਚ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ 33 ਸਾਲਾ ਵਿਅਕਤੀ ਨੇ ਆਪਣੀ ਕਿਸ਼ੋਰ ਉਮਰ ਦੀ ਸਾਥਣ ਦੇ ਨਵਜਾਤ ਬੱਚੇ ਨੂੰ ਬੇਰਹਿਮੀ ਨਾਲ ਹਿਲਾਇਆ, ਜਿਸ ਕਾਰਨ ਬੱਚੇ ਦੀ ਹਾਲਤ ਗੰਭੀਰ ਹੋ ਗਈ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਡਾਕਟਰੀ ਰਿਪੋਰਟਾਂ ਅਨੁਸਾਰ ਬੱਚੇ ਦੇ ਸਿਰ ਅਤੇ ਦਿਮਾਗ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ।
ਪੁਲਿਸ ਨੇ ਦੱਸਿਆ ਕਿ ਘਟਨਾ ਵਾਲਾ ਇਲਾਕਾ ਆਮ ਤੌਰ &rsquoਤੇ ਸੁਖਾਲਾ ਅਤੇ ਸ਼ਾਂਤ ਮੰਨਿਆ ਜਾਂਦਾ ਹੈ, ਜਿੱਥੇ ਨੇੜੇ ਸਕੂਲ, ਦੁਕਾਨਾਂ ਅਤੇ ਘਰ ਹਨ। ਪਰ ਇਸ ਵਾਕਏ ਤੋਂ ਬਾਅਦ ਇਲਾਕੇ ਵਿੱਚ ਸੋਗ ਅਤੇ ਡਰ ਦਾ ਮਾਹੌਲ ਬਣ ਗਿਆ। ਲੋਕਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਅਜਿਹਾ ਕੰਮ ਕਿਸੇ ਆਪਣੇ ਘਰ ਦੇ ਅੰਦਰ ਵੀ ਹੋ ਸਕਦਾ ਹੈ।
ਅਦਾਲਤ ਵਿੱਚ ਇਹ ਵੀ ਦੱਸਿਆ ਗਿਆ ਕਿ ਬੱਚੇ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਦੋਸ਼ੀ ਨੇ ਪੁਲਿਸ ਨਾਲ ਗੱਲਬਾਤ ਦੌਰਾਨ ਬੇਪਰਵਾਹ ਵਰਤਾਓ ਕੀਤਾ, ਜਿਸ &rsquoਤੇ ਅਦਾਲਤ ਨੇ ਸਖ਼ਤ ਟਿੱਪਣੀ ਕੀਤੀ। ਜੱਜ ਨੇ ਕਿਹਾ ਕਿ ਇਹ ਮਾਮਲਾ ਬੱਚਿਆਂ ਨਾਲ ਹੋ ਰਹੀ ਹਿੰਸਾ ਦੀ ਇੱਕ ਦਰਦਨਾਕ ਮਿਸਾਲ ਹੈ।
ਪੀੜਤ ਬੱਚੇ ਦੀ ਮਾਂ ਅਤੇ ਪਰਿਵਾਰਕ ਮੈਂਬਰ ਅਦਾਲਤ ਵਿੱਚ ਫੁੱਟ-ਫੁੱਟ ਕੇ ਰੋ ਪਏ। ਉਨ੍ਹਾਂ ਕਿਹਾ ਕਿ ਇਹ ਘਾਟਾ ਉਨ੍ਹਾਂ ਲਈ ਕਦੇ ਪੂਰਾ ਨਹੀਂ ਹੋ ਸਕਦਾ। ਅਦਾਲਤ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਰੱਖਦਿਆਂ ਕਿਹਾ ਕਿ ਸਜ਼ਾ ਬਾਰੇ ਫੈਸਲਾ ਅਗਲੀ ਤਰੀਖ਼ &rsquoਤੇ ਸੁਣਾਇਆ ਜਾਵੇਗਾ।