ਟਰੰਪ ਵੱਲੋਂ ਕੈਨੇਡਾ ਵਿੱਚ ਬਣੇ ਜਹਾਜ਼ਾਂ ’ਤੇ 50 ਫੀਸਦੀ ਟੈਕਸ ਲਾਉਣ ਦੀ ਚਿਤਾਵਨੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਕੰਪਨੀ ਗਲਫਸਟਰੀਮ ਦੇ ਸਰਟੀਫਿਕੇਸ਼ਨ ਦੇ ਅਮਲ ਨੂੰ ਗਲਤ ਢੰਗ ਨਾਲ ਰੋਕਣ ਦਾ ਦੋਸ਼ ਲਾਇਆ ਹੈ। ਟਰੰਪ ਨੇ ਕੈਨੇਡਾ ਨੂੰ ਆਪਣਾ ਫੈਸਲਾ ਬਦਲਣ ਜਾਂ ਅਮਰੀਕੀ ਟੈਕਸ ਦਾ ਸਾਹਮਣਾ ਕਰਨ ਦੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇ ਕੈਨੇਡਾ ਨੇ ਗਲਫਸਟਰੀਮ ਐਰੋਸਪੇਸ ਕੌਰਪ ਦੇ ਜਹਾਜ਼ਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਤਾਂ ਅਮਰੀਕਾ ਵਿਚ ਵੇਚੇ ਜਾਣ ਵਾਲੇ ਕੈਨੇਡਾ ਦੇ ਜੈਟਾਂ &rsquoਤੇ ਪੰਜਾਹ ਫੀਸਦੀ ਟੈਕਸ ਲਾਇਆ ਜਾਵੇਗਾ। ਟਰੰਪ ਦੀ ਇਹ ਧਮਕੀ ਅਮਰੀਕਾ ਤੇ ਕੈਨੇਡਾ ਦਰਮਿਆਨ ਵਧ ਰਹੇ ਤਣਾਅ ਨੂੰ ਹੋਰ ਵਧਾ ਸਕਦੀ ਹੈ। ਇਸ ਤੋਂ ਪਹਿਲਾਂ ਵੀ ਦੋਵੇਂ ਦੇਸ਼ ਕਈ ਮਾਮਲਿਆਂ &rsquoਤੇ ਆਹਮੋ-ਸਾਹਮਣੇ ਆ ਗਏ ਸਨ।
ਟਰੰਪ ਨੇ ਟਰੁੱਥ &rsquoਤੇ ਪੋਸਟ ਪਾ ਕੇ ਕਿਹਾ, &lsquoਜੇ, ਕਿਸੇ ਵੀ ਕਾਰਨ ਇਸ ਸਥਿਤੀ ਨੂੰ ਤੁਰੰਤ ਠੀਕ ਨਹੀਂ ਕੀਤਾ ਜਾਂਦਾ ਤਾਂ ਮੈਂ ਸੰਯੁਕਤ ਰਾਜ ਅਮਰੀਕਾ ਵਿੱਚ ਵੇਚੇ ਜਾਣ ਵਾਲੇ ਕਿਸੇ ਵੀ ਅਤੇ ਸਾਰੇ ਜਹਾਜ਼ਾਂ &rsquoਤੇ ਕੈਨੇਡਾ ਤੋਂ 50% ਟੈਰਿਫ ਵਸੂਲਣ ਜਾ ਰਿਹਾ ਹਾਂ।&rsquo
ਇਸ ਤੋਂ ਇਕ ਹਫਤਾ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੇ ਚੀਨ ਨਾਲ ਵਪਾਰਕ ਸੌਦੇ &rsquoਤੇ ਕੈਨੇਡਾ &rsquoਤੇ 100 ਫੀਸਦੀ ਟੈਰਿਫ ਲਾਉਣ ਦੀ ਧਮਕੀ ਦਿੱਤੀ ਸੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇ ਇਹ ਦੇਸ਼ ਚੀਨ ਨਾਲ ਵਪਾਰਕ ਸੌਦਾ ਕਰਦਾ ਹੈ ਤਾਂ ਅਮਰੀਕਾ ਕੈਨੇਡਾ ਤੋਂ ਆਉਣ ਵਾਲੇ ਸਾਮਾਨ &rsquoਤੇ 100 ਫੀਸਦੀ ਟੈਕਸ ਲਾ ਦੇਵੇਗਾ।