ਸੋਨੇ ਅਤੇ ਚਾਂਦੀ ਦੀ ਕੀਮਤ ’ਚ ਭਾਰੀ ਗਿਰਾਵਟ

ਨਵੀਂ ਦਿੱਲੀ: ਕਮਜ਼ੋਰ ਆਲਮੀ ਸੰਕੇਤਾਂ ਅਤੇ ਮਜ਼ਬੂਤ ਹੁੰਦੇ ਅਮਰੀਕੀ ਡਾਲਰ ਵਿਚਕਾਰ ਕੌਮੀ ਰਾਜਧਾਨੀ ਸਰਾਫਾ ਬਾਜ਼ਾਰ &rsquoਚ ਸੋਨੇ ਦੀਆਂ ਕੀਮਤਾਂ &rsquoਚ 14,000 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ &rsquoਚ 20,000 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਭਾਰੀ ਗਿਰਾਵਟ ਆਈ ਹੈ। ਬਾਜ਼ਾਰਾਂ ਮੁਤਾਬਕ 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ 14,000 ਰੁਪਏ ਜਾਂ 7.65 ਫੀ ਸਦੀ ਡਿੱਗ ਕੇ 1,69,000 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਿਆ। ਦੂਜੇ ਪਾਸੇ ਚਾਂਦੀ 20,000 ਰੁਪਏ ਜਾਂ ਲਗਭਗ 5 ਫੀ ਸਦੀ ਡਿੱਗ ਕੇ 3,84,500 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਆ ਗਈ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ - ਕਮੋਡਿਟੀਜ਼ ਸੌਮਿਲ ਗਾਂਧੀ ਨੇ ਕਿਹਾ, &lsquo&lsquoਸੋਨੇ ਅਤੇ ਚਾਂਦੀ ਦੀ ਕੀਮਤ &rsquoਚ ਸ਼ੁਕਰਵਾਰ ਨੂੰ ਵੱਡੀ ਕਮੀ ਆਈ। ਨਿਵੇਸ਼ਕ ਹਾਲ ਹੀ ਕੀਮਤਾਂ &rsquoਚ ਰੀਕਾਰਡ ਵਾਧੇ ਤੋਂ ਬਾਅਦ ਮੁਨਾਫਾ ਕਮਾਉਣ ਵਲ ਵਧੇ। ਇਹ ਗਿਰਾਵਟ ਮੁੱਖ ਤੌਰ ਉਤੇ ਵੱਡੇ ਸੰਸਥਾਗਤ ਖਿਡਾਰੀਆਂ ਵਲੋਂ ਲੰਮੇ ਸਮੇਂ ਤੋਂ ਸੰਭਾਲੀਆਂ ਕੀਮਤਾਂ ਧਾਤਾਂ ਵੇਚਣ ਕਾਰਨ ਹੋਈ, ਜਿਨ੍ਹਾਂ ਨੇ ਕੀਮਤਾਂ &rsquoਚ ਮਜ਼ਬੂਤ ਵਾਧੇ ਤੋਂ ਬਾਅਦ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ।&rsquo&rsquo