ਕੈਨੇਡਾ ’ਚ ਮਰਨ ਵਾਲੇ ਪਤੀ-ਪਤਨੀ ਦੀ ਹੋਈ ਪਛਾਣ

 ਕੈਨੇਡਾ ਦੇ ਕੈਲਗਰੀ ਵਿਚ ਬੀਤੇ ਦਿਨੀਂ ਪੰਜਾਬੀ ਮੂਲ ਦੇ ਪਤੀ ਤੇ ਪਤਨੀ ਦੀ ਮੌਤ ਹੋ ਗਈ ਸੀ ਜਿਸ ਦੀ ਪਛਾਣ ਜਗਰਾਉਂ ਨੇੜਲੇ ਪਿੰਡ ਚੌਂਕੀਮਾਨ ਨਾਲ ਸਬੰਧਤ ਏਕਮਵੀਰ ਸਿੰਘ ਅਤੇ ਉਸ ਦੀ ਪਤਨੀ ਜੈਸਮੀਨ ਕੌਰ ਵਜੋਂ ਹੋਈ ਹੈ। ਪਹਿਲੀ ਨਜ਼ਰੇ ਇਹ ਮਾਮਲਾ ਕਤਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕੈਨੇਡਾ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਪ੍ਰਾਪਤ ਜਾਣਕਾਰੀ ਮੁਤਾਬਕ ਏਕਮਵੀਰ ਸਿੰਘ ਅਤੇ ਜੈਸਮੀਨ ਕੌਰ ਕੈਨੇਡਾ ਦੇ ਸ਼ਹਿਰ ਕੈਲਗਰੀ ਦੇ ਰੈੱਡਸਟੋਨ ਇਲਾਕੇ (ਨੌਰਥ ਈਸਟ) ਵਿਚ ਰਹਿੰਦੇ ਸਨ, ਜਿੱਥੇ ਇਹ ਘਟਨਾ ਵਾਪਰੀ, ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਫੈਲ ਗਿਆ। ਪੁਲੀਸ ਨੇ ਇਸ ਮਾਮਲੇ ਵਿਚ ਜਾਣਕਾਰੀ ਰੱਖਣ ਵਾਲੇ ਨੂੰ 403‑266‑1234 &rsquoਤੇ ਪੁਲੀਸ ਨਾਲ ਸੰਪਰਕ ਕਰਨ ਲਈ ਕਿਹਾ ਸੀ। ਜੇ ਕਿਸੇ ਨੇ ਆਪਣੀ ਜਾਣਕਾਰੀ ਗੁਪਤ ਰੱਖਣੀ ਹੈ ਤਾਂ ਉਹ ਇਸ ਨੰਬਰ 1‑800‑222‑8477 &rsquoਤੇ ਸੰਪਰਕ ਕਰ ਸਕਦਾ ਹੈ।