328 ਪਾਵਨ ਸਰੂਪ ਮਾਮਲੇ ’ਤੇ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ, ਕਿਹਾ— ਜਾਂਚ ਦੇ ਨਾਮ ’ਤੇ ਕਿਸੇ ਨਾਲ ਹਰਾਸਮੈਂਟ ਨਾ ਕੀਤੀ ਜਾਵੇ
_31Jan26071225AM.jfif)
ਅੰਮ੍ਰਿਤਸਰ: 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਇੱਕ ਵਾਰ ਫਿਰ ਸਮਨ ਜਾਰੀ ਕੀਤੇ ਜਾਣ ਤੋਂ ਬਾਅਦ ਇਹ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ੇਸ਼ ਜਾਂਚ ਟੀਮ ਨੇ ਲਗਭਗ 40 ਵਿਅਕਤੀਆਂ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਵਿੱਚ ਹਾਜ਼ਰ ਹੋ ਕੇ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਹੈ। ਇਸ ਸਬੰਧੀ ਕਈ ਵਿਅਕਤੀ ਆਪਣੇ ਬਿਆਨ ਦਰਜ ਕਰਵਾਉਣ ਲਈ ਪਹੁੰਚ ਵੀ ਗਏ ਹਨ।
ਮੀਡੀਆ ਅਤੇ ਸਮਾਜਿਕ ਮਾਧਿਅਮਾਂ ਰਾਹੀਂ ਮਿਲੀ ਜਾਣਕਾਰੀ ਮੁਤਾਬਕ, ਇਹ ਉਹੀ ਵਿਅਕਤੀ ਹਨ ਜਿਨ੍ਹਾਂ ਨੂੰ ਪਹਿਲਾਂ ਡਾਕਟਰ ਈਸ਼ਰ ਸਿੰਘ ਅਤੇ ਹੋਰਾਂ ਦੀ ਰਿਪੋਰਟ ਦੇ ਆਧਾਰ &rsquoਤੇ ਬਣੇ ਮਾਮਲੇ ਦੌਰਾਨ ਸਮਨ ਕੀਤਾ ਗਿਆ ਸੀ ਅਤੇ ਜਿਨ੍ਹਾਂ ਦੇ ਬਿਆਨ ਉਸ ਸਮੇਂ ਦਰਜ ਹੋ ਚੁੱਕੇ ਸਨ। ਹੁਣ ਵਿਸ਼ੇਸ਼ ਜਾਂਚ ਟੀਮ ਵੱਲੋਂ ਉਨ੍ਹਾਂ ਨੂੰ ਮੁੜ ਸਮਨ ਕਰਕੇ ਦੁਬਾਰਾ ਬਿਆਨ ਦਰਜ ਕਰਵਾਏ ਜਾ ਰਹੇ ਹਨ, ਜਿਸ &rsquoਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।
ਇਸ ਮਾਮਲੇ &rsquoਤੇ ਗਿਆਨੀ ਰਘਬੀਰ ਸਿੰਘ ਨੇ ਸਪਸ਼ਟ ਕਿਹਾ ਹੈ ਕਿ ਜਾਂਚ ਦੇ ਨਾਮ &rsquoਤੇ ਕਿਸੇ ਵੀ ਵਿਅਕਤੀ ਨਾਲ ਨਾ ਤਾਂ ਸਰੀਰਕ ਅਤੇ ਨਾ ਹੀ ਮਾਨਸਿਕ ਤੌਰ &rsquoਤੇ ਤੰਗ ਪ੍ਰੇਸ਼ਾਨੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪਾਰਦਰਸ਼ੀ ਹੋਣੀ ਚਾਹੀਦੀ ਹੈ, ਤਾਂ ਜੋ &ldquoਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ&rdquo ਹੋ ਸਕੇ ਅਤੇ ਸੱਚ ਸਾਹਮਣੇ ਆ ਸਕੇ। ਬਿਨਾਂ ਲੋੜ ਵਾਰ-ਵਾਰ ਬੁਲਾਕੇ ਦਬਾਅ ਬਣਾਉਣਾ ਨਿਆਂਸੰਗਤ ਨਹੀਂ ਹੈ।
ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਜਾਂਚ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਸਿੱਖ ਕੌਮ ਦੇ ਮੁਖੀ ਵੱਲੋਂ ਵੀ ਖੁੱਲ੍ਹੇ ਤੌਰ &rsquoਤੇ ਕਿਹਾ ਗਿਆ ਹੈ ਕਿ ਕਮੇਟੀ ਜਾਂਚ ਵਿੱਚ ਹਰ ਤਰ੍ਹਾਂ ਦੀ ਮਦਦ ਕਰ ਰਹੀ ਹੈ।
ਇਸ ਦੇ ਬਾਵਜੂਦ, ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਸੰਤੁਲਨ ਅਤੇ ਸੰਜੀਦਗੀ ਨਾਲ ਕੰਮ ਲਿਆ ਜਾਵੇ। ਸਹਿਯੋਗ ਦੇ ਬਾਵਜੂਦ ਕਿਸੇ ਵੀ ਤਰ੍ਹਾਂ ਦੀ ਤੰਗ ਪ੍ਰੇਸ਼ਾਨੀ ਕਰਨਾ ਨਾ ਸਿਰਫ਼ ਗਲਤ ਹੈ, ਸਗੋਂ ਨਿਆਂ ਪ੍ਰਕਿਰਿਆ &rsquoਤੇ ਵੀ ਸਵਾਲ ਖੜ੍ਹੇ ਕਰਦਾ ਹੈ।