ਸੁਨੇਤਰਾ ਪਵਾਰ ਬਣੇ ਮਹਾਰਾਸ਼ਟਰ ਦੇ ਪਹਿਲੇ ਮਹਿਲਾ ਉਪ-ਮੁੱਖ ਮੰਤਰੀ

 ਮਹਾਰਾਸ਼ਟਰ ਦੇ ਸਿਆਸੀ ਇਤਿਹਾਸ ਵਿੱਚ ਅੱਜ ਇੱਕ ਨਵਾਂ ਅਧਿਆਏ ਜੁੜ ਗਿਆ ਹੈ ਜਦੋਂ 62 ਸਾਲਾ ਸੁਨੇਤਰਾ ਪਵਾਰ ਨੇ ਰਾਜ ਦੇ ਪਹਿਲੇ ਮਹਿਲਾ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੁੰਬਈ ਵਿਖੇ ਹੋਏ ਸਮਾਗਮ ਦੌਰਾਨ ਰਾਜਪਾਲ ਆਚਾਰੀਆ ਦੇਵਵਰਤ ਨੇ ਉਨ੍ਹਾਂ ਨੂੰ ਸਹੁੰ ਚੁਕਾਈ।

ਸੁਨੇਤਰਾ ਪਵਾਰ, ਸਵਰਗੀ ਐਨ.ਸੀ.ਪੀ. (NCP) ਮੁਖੀ ਅਜੀਤ ਪਵਾਰ ਦੀ ਪਤਨੀ ਹਨ। ਦੱਸਣਯੋਗ ਹੈ ਕਿ 28 ਜਨਵਰੀ ਨੂੰ ਬਾਰਾਮਤੀ ਵਿਖੇ ਹੋਏ ਇੱਕ ਮੰਦਭਾਗੇ ਜਹਾਜ਼ ਹਾਦਸੇ ਵਿੱਚ ਅਜੀਤ ਪਵਾਰ ਦਾ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਆਪਣਾ ਵਿਧਾਇਕ ਦਲ ਦਾ ਨੇਤਾ ਚੁਣਿਆ ਸੀ।