ਲੰਡਨ ਦੇ ਮੁੱਖ ਰੇਲ ਮਾਰਗ ’ਤੇ ਅੱਗ- ਯਾਤਰੀ ਸੇਵਾਵਾਂ ਠੱਪ, ਹਜ਼ਾਰਾਂ ਮੁਸਾਫ਼ਰ ਪ੍ਰਭਾਵਿਤ

ਲੈਸਟਰ (ਇੰਗਲੈਂਡ),  (ਸੁਖਜਿੰਦਰ ਸਿੰਘ ਢੱਡੇ) &ndash ਬ੍ਰਿਟੇਨ ਦੇ ਇੱਕ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਰੇਲ ਲਾਈਨ ਦੇ ਨੇੜੇ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਪੱਛਮੀ ਤਟ ਨਾਲ ਜੁੜੀਆਂ ਮੁੱਖ ਰੇਲ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ। ਅੱਗ ਲੱਗਣ ਦੀ ਘਟਨਾ ਸਵੇਰੇ ਕਰੀਬ ਸਾਢੇ ਨੌਂ ਵਜੇ ਵਾਪਰੀ, ਜਿਸ ਕਾਰਨ ਲੰਡਨ ਦੇ ਇੱਕ ਮੁੱਖ ਰੇਲ ਸਟੇਸ਼ਨ ਤੋਂ ਚੱਲਣ ਵਾਲੀਆਂ ਸਾਰੀਆਂ ਰੇਲਗੱਡੀਆਂ ਰੋਕਣੀਆਂ ਪਈਆਂ।
ਅੱਗ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਉ ਦਲ ਮੌਕੇ &rsquoਤੇ ਪਹੁੰਚ ਗਿਆ ਅਤੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਦੁਪਹਿਰ ਇੱਕ ਵਜੇ ਦੇ ਕਰੀਬ ਅੱਗ &rsquoਤੇ ਕਾਬੂ ਪਾਇਆ ਗਿਆ। ਅਧਿਕਾਰੀਆਂ ਮੁਤਾਬਕ ਅੱਗ ਰੇਲ ਪਟੜੀ ਦੇ ਨੇੜੇ ਲੱਗਣ ਕਾਰਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਤੁਰੰਤ ਰੇਲ ਆਵਾਜਾਈ ਬੰਦ ਕਰ ਦਿੱਤੀ ਗਈ ਸੀ।
ਇਸ ਅਚਾਨਕ ਘਟਨਾ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਮੁਸਾਫ਼ਰ ਘੰਟਿਆਂ ਤੱਕ ਸਟੇਸ਼ਨਾਂ &rsquoਤੇ ਫਸੇ ਰਹੇ, ਜਦਕਿ ਦੂਰ ਦਰਾਜ਼ ਜਾਣ ਵਾਲੀਆਂ ਯਾਤਰਾਂ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ। ਰੇਲ ਪ੍ਰਬੰਧਨ ਵੱਲੋਂ ਯਾਤਰੀਆਂ ਨੂੰ ਬਦਲਵੇਂ ਸਫ਼ਰ ਦੇ ਪ੍ਰਬੰਧ ਕਰਨ ਅਤੇ ਅਗਲੀ ਸੂਚਨਾ ਤੱਕ ਸਟੇਸ਼ਨਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ, ਪਰ ਰੇਲ ਪ੍ਰਣਾਲੀ ਨੂੰ ਭਾਰੀ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਜ਼ਰੂਰ ਜਤਾਇਆ ਜਾ ਰਿਹਾ ਹੈ।