ਬਲੂਚਿਸਤਾਨ ਵਿੱਚ ਬਗਾਵਤ, ਬਗਾਵਤੀਆਂ ਦੇ ਪਾਕਿ ਫ਼ੌਜ ‘ਤੇ ਭਿਆਨਕ ਹਮਲੇ
_31Jan26073324AM.jfif)
ਇਸਲਾਮਾਬਾਦ,  -  ਪਾਕਿਸਤਾਨ ਦੇ ਬਲੂਚਿਸਤਾਨ ਪ੍ਰਾਂਤ ਵਿੱਚ ਹਾਲਾਤ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੇ ਹਨ। ਬਲੂਚ ਲਿਬਰੇਸ਼ਨ ਆਰਮੀ (BLA) ਵੱਲੋਂ ਅਪ੍ਰੇਸ਼ਨ ਹੇਰੋਫ 2.0 ਦੇ ਐਲਾਨ ਤੋਂ ਬਾਅਦ ਪੂਰਾ ਇਲਾਕਾ ਜੰਗ ਦੇ ਮੈਦਾਨ ਵਿੱਚ ਤਬਦੀਲ ਹੋ ਗਿਆ ਹੈ। ਪਿਛਲੇ ਕੁਝ ਘੰਟਿਆਂ ਦੌਰਾਨ ਪ੍ਰਾਂਤ ਦੇ 12 ਤੋਂ ਵੱਧ ਵੱਡੇ ਸ਼ਹਿਰਾਂ ਵਿੱਚ ਗੋਲਾਬਾਰੀ, ਧਮਾਕਿਆਂ ਅਤੇ ਸੁਰੱਖਿਆ ਟਿਕਾਣਿਆਂ &lsquoਤੇ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਰਾਜਧਾਨੀ ਕਵੇਟਾ ਹੈ, ਜਿੱਥੇ ਸ਼ਹਿਰ ਭਰ ਵਿੱਚ ਧਮਾਕਿਆਂ ਅਤੇ ਗੋਲੀਆਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਹਨ। ਰਿਪੋਰਟਾਂ ਮੁਤਾਬਕ ਲੜਾਕਿਆਂ ਨੇ ਸਰੀਆਬ ਨਿਊ ਪੁਲਿਸ ਸਟੇਸ਼ਨ ਅਤੇ ਈਸਟਰਨ ਬਾਈਪਾਸ ਪੁਲਿਸ ਸਟੇਸ਼ਨ &lsquoਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਬਾਅਦ ਕਵੇਟਾ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਐਗਰੀਕਲਚਰ ਕਾਲੋਨੀ ਸਥਿਤ ਫੌਜੀ ਕੈਂਪ ਨੇੜੇ ਭਾਰੀ ਮੁਕਾਬਲਾ ਜਾਰੀ ਹੈ ਅਤੇ ਪਾਕਿਸਤਾਨੀ ਫੌਜ ਦੇ ਹੈਲੀਕਾਪਟਰ ਲਗਾਤਾਰ ਇਲਾਕੇ ਵਿੱਚ ਗਸ਼ਤ ਕਰ ਰਹੇ ਹਨ।
ਨਸੀਰਾਬਾਦ ਅਤੇ ਨੁਸ਼ਕੀ ਵਿੱਚ ਹਾਲਾਤ ਹੋਰ ਵੀ ਗੰਭੀਰ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਨਸੀਰਾਬਾਦ ਸ਼ਹਿਰ &lsquoਤੇ BLA ਦਾ ਕਬਜ਼ਾ ਹੈ, ਜਿੱਥੇ ISI ਦੇ ਮੁੱਖ ਦਫ਼ਤਰ ਅਤੇ ਫੌਜੀ ਕੈਂਪ &lsquoਤੇ ਭਾਰੀ ਗੋਲਾਬਾਰੀ ਕੀਤੀ ਗਈ। ਨੁਸ਼ਕੀ ਵਿੱਚ ਲੜਾਕਿਆਂ ਨੇ 8 CTD ਕਰਮਚਾਰੀਆਂ ਨੂੰ ਮਾਰ ਦਿੱਤਾ ਅਤੇ ਕੇਂਦਰੀ ਜੇਲ੍ਹ &lsquoਤੇ ਹਮਲਾ ਕਰਕੇ ਕਈ ਕੈਦੀਆਂ ਨੂੰ ਰਿਹਾ ਕਰਵਾ ਲਿਆ।ਬਲੂਚਿਸਤਾਨ ਵਿੱਚ ਵਧ ਰਹੀ ਹਿੰਸਾ ਨੇ ਪਾਕਿਸਤਾਨੀ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਲਈ ਗੰਭੀਰ ਚੁਣੌਤੀ ਪੈਦਾ ਕਰ ਦਿੱਤੀ ਹੈ।