ਦਲਾਈ ਲਾਮਾ ਨੇ ਜਿੱਤਿਆ ਗਰੈਮੀ ਐਵਾਰਡ

ਦੁਨੀਆ ਦੇ ਵੱਕਾਰੀ 68ਵੇਂ ਗਰੈਮੀ ਐਵਾਰਡ ਸਮਾਗਮ ਵਿੱਚ ਦਲਾਈ ਲਾਮਾ ਨੇ ਆਡੀਓ ਬੁੱਕ, ਕਥਾ-ਵਾਚਨ ਅਤੇ ਸਟੋਰੀਟੈਲਿੰਗ ਰਿਕਾਰਡਿੰਗ ਸ਼੍ਰੇਣੀ ਵਿੱਚ ਗਰੈਮੀ ਪੁਰਸਕਾਰ ਜਿੱਤਿਆ। ਇਹ ਦਲਾਈ ਲਾਮਾ ਦਾ ਪਹਿਲਾ ਗਰੈਮੀ ਪੁਰਸਕਾਰ ਹੈ। ਉਨ੍ਹਾਂ ਨੇ ਇਸ ਸ਼੍ਰੇਣੀ ਵਿੱਚ ਅਮਰੀਕੀ ਸੁਪਰੀਮ ਕੋਰਟ ਦੀ ਜੱਜ ਕੇਤਨਜੀ ਬ੍ਰਾਊਨ ਜੈਕਸਨ ਨੂੰ ਪਿੱਛੇ ਛੱਡਿਆ। ਕੇ-ਪੌਪ ਡੇਮੋਨ ਹੰਟਰਜ਼ ਫਿਲਮ ਦੇ ਗੀਤ &lsquoਗੋਲਡਨ&rsquo ਨੇ ਵਿਜ਼ੂਅਲ ਮੀਡੀਆ ਲਈ ਲਿਖੇ ਗਏ ਸਰਵੋਤਮ ਗੀਤ ਦਾ ਪੁਰਸਕਾਰ ਜਿੱਤਿਆ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਕੇ-ਪੌਪ ਅਦਾਕਾਰ ਜਾਂ ਸਮੂਹ ਨੇ ਗਰੈਮੀ ਜਿੱਤਿਆ ਹੈ। ਇਸ ਮੌਕੇ ਗੀਤਕਾਰਾਂ ਨੇ ਪੁਰਸਕਾਰ ਲੈਂਦੇ ਵੇਲੇ ਅੰਗਰੇਜ਼ੀ ਅਤੇ ਕੋਰਿਆਈ ਦੋਵਾਂ ਭਾਸ਼ਾਵਾਂ ਵਿੱਚ ਆਪਣਾ ਭਾਸ਼ਣ ਦਿੱਤਾ।
ਸੰਗੀਤ ਫਿਲਮ ਦਾ ਪੁਰਸਕਾਰ &lsquoਮਿਊਜ਼ਿਕ ਫਾਰ ਜੌਹਨ ਵਿਲੀਅਮਜ਼&rsquo ਨੂੰ ਮਿਲਿਆ ਅਤੇ ਇਸ ਦੇ ਨਾਲ ਹੀ ਨਿਰਦੇਸ਼ਕ ਸਟੀਵਨ ਸਪੀਲਬਰਗ ਨੇ ਆਪਣਾ ਪਹਿਲਾ ਗਰੈਮੀ ਜਿੱਤਿਆ। ਹੁਣ ਉਹ ਅਧਿਕਾਰਤ ਤੌਰ &rsquoਤੇ 57O&ldquo (ਐਮੀ, ਗਰੈਮੀ, ਟੋਨੀ ਅਤੇ ਆਸਕਰ ਜਿੱਤਣ ਵਾਲੇ ਅਦਾਕਾਰ) ਬਣ ਗਏ ਹਨ।
ਮੁੱਖ ਸਮਾਰੋਹ ਤੋਂ ਪਹਿਲਾਂ ਸ਼ੁਰੂਆਤੀ ਪ੍ਰੋਗਰਾਮ ਲਾਸ ਏਂਜਲਸ ਸ਼ਹਿਰ ਦੇ ਪੀਕੌਕ ਥੀਏਟਰ ਵਿੱਚ ਕਰਵਾਇਆ ਗਿਆ। ਇਸ ਮੌਕੇ 86 ਗਰੈਮੀ ਪੁਰਸਕਾਰ ਦਿੱਤੇ ਜਾਣੇ ਹਨ। ਇਸ ਦੌਰਾਨ ਕਈ ਅਦਾਕਾਰਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਖਿਲਾਫ ਆਵਾਜ਼ ਉਠਾਈ। ਅਮਰੀਕੀ ਗਾਇਕ ਸ਼ਾਬੂਜੀ ਨੇ ਭਾਵੁਕ ਹੋ ਕੇ ਕਿਹਾ ਕਿ ਪਰਵਾਸੀਆਂ ਨੇ ਹੀ ਇਸ ਦੇਸ਼ ਨੂੰ ਬਣਾਇਆ ਹੈ। ਅਮਰੀਕੀ ਗਾਇਕਾ ਗਲੋਰੀਆ ਐਸਟੇਫਨ ਨੇ ਵੀ ਮੌਜੂਦਾ ਸਿਆਸੀ ਹਾਲਾਤ &rsquoਤੇ ਚਿੰਤਾ ਪ੍ਰਗਟਾਈ।