ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 10 ਸਾਲ ਕੈਦ ਦੀ ਸਜ਼ਾ

ਬੰਗਲਾਦੇਸ਼ ਦੀ ਅਦਾਲਤ ਨੇ ਪੂਰਬਾਂਚਲ ਨਿਊ ਟਾਊਨ ਸਰਕਾਰੀ ਪ੍ਰਾਜੈਕਟ ਹੇਠ ਪਲਾਟ ਵੰਡ ਵਿੱਚ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ ਮਾਮਲਿਆਂ &rsquoਚ ਸ਼ੇਖ ਹਸੀਨਾ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਰਕਾਰੀ ਬੀਐਸਐਸ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਢਾਕਾ ਦੀ ਵਿਸ਼ੇਸ਼ ਜੱਜ ਦੀ ਅਦਾਲਤ ਦੇ ਜੱਜ ਰਬੀਉਲ ਆਲਮ ਨੇ ਹਸੀਨਾ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਪੂਰਬਾਂਚਲ ਵਿੱਚ ਰਾਜੁਕ ਨਿਊ ਟਾਊਨ ਪ੍ਰਾਜੈਕਟ ਅਧੀਨ ਪਲਾਟਾਂ ਦੀ ਵੰਡ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲਿਆਂ ਵਿੱਚ 78 ਸਾਲਾ ਹਸੀਨਾ, ਉਸ ਦੇ ਭਤੀਜੇ ਰਦਵਾਨ ਮੁਜੀਬ ਸਿੱਦੀਕ ਅਤੇ ਉਸ ਦੀ ਭਤੀਜੀਆਂ ਟਿਊਲਿਪ ਰਿਜ਼ਵਾਨਾ ਸਿੱਦੀਕ ਅਤੇ ਅਜ਼ਮੀਨਾ ਸਿੱਦੀਕ ਅਤੇ ਹੋਰਾਂ ਨੂੰ ਸਜ਼ਾ ਸੁਣਾਈ।