ਇਰਾਨ ਦੀ ਥਾਂ ਵੈਨੇਜ਼ੁਏਲਾ ਤੋਂ ਤੇਲ ਖਰੀਦੇਗਾ ਭਾਰਤ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਭਵਿੱਖ ਵਿਚ ਇਰਾਨ ਦੀ ਥਾਂ ਵੈਨੇਜ਼ੁਏਲਾ ਤੋਂ ਤੇਲ ਖਰੀਦੇਗਾ। ਏਅਰ ਫੋਰਸ ਵਨ &rsquoਤੇ ਪਾਲਮ ਬੀਚ ਲਈ ਰਵਾਨਾ ਹੋਏ ਸ੍ਰੀ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕ ਸਵਾਲ ਦੇ ਜਵਾਬ ਵਿਚ ਉਪਰੋਕਤ ਟਿੱਪਣੀ ਕੀਤੀ। ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਚੀਨ ਤੇਲ ਸਪਲਾਈ ਦੇ ਬਦਲੇ ਵੈਨੇਜ਼ੁਏਲਾ ਨੂੰ ਦਿੱਤੇ ਉਧਾਰ ਦੀ ਵਸੂਲੀ ਕਰੇਗਾ ਜਾਂ ਨਹੀਂ? ਸ੍ਰੀ ਟਰੰਪ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਲੈ ਕੇ ਨਵੀਂ ਦਿੱਲੀ ਨੇ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਸ੍ਰੀ ਟਰੰਪ ਨੇ ਕਿਹਾ, &lsquo&lsquoਚੀਨ ਜੇਕਰ ਆਉਂਦਾ ਹੈ ਤਾਂ ਉਸ ਦਾ ਸਵਾਗਤ ਹੈ ਅਤੇ ਉਹ ਤੇਲ &rsquoਤੇ ਵੱਡਾ ਸੌਦਾ ਕਰੇਗਾ। ਅਸੀਂ ਚੀਨ ਦਾ ਸਵਾਗਤ ਕਰਦੇ ਹਾਂ। ਅਸੀਂ ਪਹਿਲਾਂ ਹੀ ਸੌਦਾ ਕਰ ਲਿਆ ਹੈ। ਭਾਰਤ ਆ ਰਿਹਾ ਹੈ ਅਤੇ ਉਹ ਇਰਾਨ ਦੀ ਥਾਂ ਵੈਨੇਜ਼ੁਏਲਾ ਤੋਂ ਤੇਲ ਦੀ ਖਰੀਦ ਰਿਹਾ ਹੈ।&rsquo&rsquo ਕਾਬਿਲੇ-ਗੌਰ ਹੈ ਕਿ ਭਾਰਤ 2019 ਤੱਕ ਇਰਾਨੀ ਤੇਲ ਦਾ ਵੱਡਾ ਖਰੀਦਦਾਰ ਰਿਹਾ ਹੈ, ਪਰ ਉਸ ਸਾਲ ਅਮਰੀਕਾ ਵੱਲੋਂ ਤਹਿਰਾਨ &rsquoਤੇ ਲਾਈਆਂ ਪਾਬੰਦੀਆਂ ਕਰ ਕੇ ਤੇਲ ਦੀ ਦਰਾਮਦ ਵਿਚ ਵੱਡੀ ਗਿਰਾਵਟ ਆਈ ਹੈ। ਸ੍ਰੀ ਟਰੰਪ ਨੇ ਉਪਰੋਕਤ ਦਾਅਵਾ ਇਰਾਨ ਤੇ ਵੈਨੇਜ਼ੁਏਲਾ &rsquoਤੇ ਲਾਈਆਂ ਪਾਬੰਦੀਆਂ ਦੇ ਪਿਛੋਕੜ ਵਿੱਚ ਕੀਤਾ ਹੈ, ਜਦੋਂ ਉਸ ਵੱਲੋਂ ਪਾਬੰਦੀ ਅਧੀਨ ਮੁਲਕਾਂ ਤੋਂ ਤੇਲ ਦੀ ਖਰੀਦ ਨਾ ਕੀਤੇ ਜਾਣ ਲਈ ਪ੍ਰਮੁੱਖ ਊਰਜਾ ਦਰਾਮਦ ਮੁਲਕਾਂ &rsquoਤੇ ਦਬਾਅ ਪਾਇਆ ਜਾ ਰਿਹਾ ਹੈ। ਹਾਲੀਆ ਸਾਲਾਂ ਵਿਚ ਭਾਰਤ ਨੇ ਰੂਸ ਤੋਂ ਵੱਡੇ ਪੱਧਰ &rsquoਤੇ ਸਸਤੇ ਭਾਅ ਤੇਲ ਦੀ ਖਰੀਦ ਕੀਤੀ ਹੈ। ਰੂਸੀ ਤੇਲ ਦੀ ਖਰੀਦ ਕਰ ਕੇ ਹੀ ਅਮਰੀਕਾ ਨੇ ਭਾਰਤ &rsquoਤੇ ਵਾਧੂ 25 ਫੀਸਦ ਟੈਰਿਫ ਲਗਾਇਆ ਸੀ।