ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ

8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):-ਕਿਸੇ ਵੀ ਮੁਲਕ, ਸੂਬੇ, ਸਹਿਰ ਜਾਂ ਪਿੰਡ ਦਾ ਹੁਕਮਰਾਨ ਉਹ ਹੁੰਦਾ ਹੈ ਜਿਸਦੇ ਲੋਕ ਪੱਖੀ ਕਰਮਾਂ ਦੀ ਬਦੌਲਤ ਅਤੇ ਸੇਵਾ ਦੀ ਬਦੌਲਤ ਮਨ-ਆਤਮਾ ਤੋ ਪਿਆਰ ਤੇ ਸਤਿਕਾਰ ਕਰਨ । ਜੋ ਹੁਕਮਰਾਨ 8 ਹਜਾਰ ਪੁਲਿਸ ਮੁਲਾਜਮਾਂ ਦੀ ਫ਼ੌਜ ਲਗਾਕੇ ਅਤੇ ਖੂਫੀਆ ਵਿਭਾਗ ਨੂੰ ਤਾਇਨਾਤ ਕਰਕੇ ਪੰਜਾਬ ਵਰਗੇ ਅਣਖੀ ਸੂਬੇ ਵਿਚ ਆਇਆ ਹੋਵੇ, ਪੁਲਿਸ ਮੁਲਾਜਮਾਂ ਦੀ ਲਗਾਈ ਗਈ ਨਫਰੀ ਸਾਬਤ ਕਰਦੀ ਹੈ ਕਿ ਉਸਦੇ ਆਪਣੇ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਦੀ ਬਦੌਲਤ ਵੱਡਾ ਡਰ-ਭੈ ਸੀ । ਅਜਿਹਾ ਇਸ ਕਰਕੇ ਕਰਨਾ ਪਿਆ ਕਿਉਂਕਿ ਮੋਦੀ ਤੇ ਉਸਦੀ ਜਾਲਮ ਚੰਡਾਲ ਚੌਕੜੀ ਜਿਸ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਾਕਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਵੱਲੋਂ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਨ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਗਈ ਸੀ । ਇਸ ਤੋ ਇਲਾਵਾ ਇਨ੍ਹਾਂ ਕਾਤਲਾਂ ਨੇ ਅਮਰੀਕਨ ਮੁਲਕ ਤੇ ਹੋਰਨਾਂ ਮੂਲਕਾਂ ਦੀ ਪ੍ਰਭੂਸਤਾਂ ਨੂੰ ਤੋੜਨ ਦੇ ਨਾਲ-ਨਾਲ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਵੀ ਘਾਣ ਕੀਤਾ ਹੈ । ਇਸ ਲਈ ਪੰਜਾਬੀਆਂ ਤੇ ਸਿੱਖਾਂ ਵਿਚ ਐਨੀ ਵੱਡੀ ਸੁਰੱਖਿਆ ਵਗੈਰ ਉਹ ਨਹੀ ਖੜ੍ਹ ਸਕੇ । ਸਿੱਖ ਕੌਮ ਦਾ ਇਤਿਹਾਸ ਗਵਾਹ ਹੈ ਕਿ ਉਸਨੇ ਕਤਈ ਵੀ ਕਿਸੇ ਦੀ ਗੁਲਾਮੀ ਨੂੰ ਪ੍ਰਵਾਨ ਨਹੀ ਕੀਤਾ ਅਤੇ ਨਾ ਹੀ ਆਪਣੇ ਦੁਸਮਣਾਂ ਨੂੰ ਕਦੀ ਮੁਆਫ਼ ਕਰਦੀ ਹੈ । ਸਿੱਖ ਜਿਸਦੇ ਦੋਸਤ ਹੋਣ ਉਸ ਵੱਲ ਕੋਈ ਝਾਕ ਵੀ ਨਹੀ ਸਕਦਾ । ਇਹ ਗੈਰ ਇਖਲਾਕੀ ਭਾਜੀ ਹੁਕਮਰਾਨਾਂ ਨੇ ਸਿੱਖਾਂ ਨਾਲ ਖੁਦ ਪਾਈ ਹੈ । ਜੇਕਰ ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਵਿਚਰਣਾ ਲੋੜਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਕੇ ਹੀ ਉਹ ਸਿੱਖਾਂ ਦੇ ਮਨ-ਆਤਮਾ ਨੂੰ ਜਿੱਤ ਸਕਦੇ ਹਨ । ਸਿਆਸੀ ਸਤਰੰਜੀ ਖੇਡਾਂ ਨਾਲ ਨਹੀ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋ ਡੇਰਾ ਬੱਲਾਂ ਦੌਰੇ ਤੇ ਆਉਣ ਤੇ 8 ਹਜਾਰ ਦੀ ਵੱਡੀ ਪੁਲਿਸ ਮੁਲਾਜਮਾਂ ਦੀ ਨਫਰੀ ਲਗਾਉਣ ਉਤੇ ਇਨ੍ਹਾਂ ਵੱਲੋ ਕੀਤੇ ਕੁਕਰਮਾ ਦੇ ਡਰ-ਭੈ ਨੂੰ ਹੀ ਕਾਰਨ ਦੱਸਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਲਾਰੈਸ ਬਿਸਨੋਈ ਵਰਗੇ ਗੈਗਸਟਰਾਂ ਨੂੰ ਮੋਦੀ-ਸ਼ਾਹ ਨੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿਚ ਆਪਣੇ ਸਿਆਸੀ ਦੁਸਮਣਾਂ ਨੂੰ ਨਿਸ਼ਾਨਾਂ ਬਣਾਉਣ ਲਈ ਸਰਪ੍ਰਸਤੀ ਹੇਠ ਰੱਖਿਆ ਹੋਇਆ ਹੈ । ਇਸ ਸੱਚ ਨੂੰ ਕੈਨੇਡਾ ਦੀ ਰੋਇਲ ਕੈਨੇਡੀਅਨ ਮਾਊਟੈਡ ਪੁਲਿਸ ਵੱਲੋ ਜਾਰੀ ਰਿਪੋਰਟ ਨੇ ਵੀ ਕੌਮਾਂਤਰੀ ਪੱਧਰ ਤੇ ਬਿਆਨ ਕੀਤਾ ਹੈ । ਫਿਰ ਸ੍ਰੀ ਮੋਦੀ ਤੇ ਸ਼ਾਹ ਉਪਰੋਕਤ ਸਿੱਖਾਂ ਦੇ ਕੀਤੇ ਗਏ ਕਤਲਾਂ ਦੇ ਦੋਸ ਤੋ ਕਿਵੇ ਬਚ ਸਕਦੇ ਹਨ ? ਸਿੱਖ ਕੌਮ ਦੇ ਕੀਤੇ ਗਏ ਕਤਲਾਂ ਦੀ ਬਦੌਲਤ ਹੀ ਬੀਜੇਪੀ-ਆਰ.ਐਸ.ਐਸ ਦੀ ਲੜਾਈ ਸਿੱਖ ਕੌਮ ਨਾਲ ਪੈ ਗਈ ਹੈ । ਇਸ ਵਿਚ ਆਪਣੀ ਗਲਤੀ ਨੂੰ ਸੁਧਾਰਕੇ ਹੀ ਇਹ ਹੁਕਮਰਾਨ ਪੰਜਾਬ ਵਿਚ ਕੋਈ ਨਵਾਂ ਅਧਿਆਏ ਪੜ੍ਹ ਸਕਦੇ ਹਨ । ਗੈਗਸਟਰਾਂ ਦੀ ਆਪਣੇ ਮਕਸਦਾਂ ਲਈ ਦੁਰਵਰਤੋ ਕਰਕੇ ਨਹੀ, ਬਲਕਿ ਉਨ੍ਹਾਂ ਨੂੰ ਸਿੱਧੇ ਰਾਹ ਪਾ ਕੇ ਹੀ ਵਿਸਫੋਟਕ ਬਣੇ ਮਾਹੌਲ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ । ਅਸੀ ਇਸ ਗੰਭੀਰ ਵਿਸੇ ਉਤੇ ਟੇਬਲਟਾਕ ਕਰਨ ਦਾ ਵੱਡਾ ਜਿਗਰਾਂ ਰੱਖਦੇ ਹਾਂ । ਮੂੰਹ ਵਿਚ ਰਾਮ-ਰਾਮ ਬਗਲ ਵਿਚ ਛੂਰੀ ਰੱਖਕੇ ਅਜਿਹੇ ਮਸਲੇ ਕਤਈ ਹੱਲ ਨਹੀ ਹੋ ਸਕਦੇ । ਜੇਕਰ ਇੰਡੀਆ ਦੇ ਵਿਗੜਦੇ ਸਿਆਸੀ ਤੇ ਭੂਗੋਲਿਕ ਹਾਲਾਤਾਂ ਨੂੰ ਮੋਦੀ ਇਮਾਨਦਾਰੀ ਨਾਲ ਸਹੀ ਕਰਨਾ ਲੋਚਦੇ ਹਨ ਤਾਂ ਉਨ੍ਹਾਂ ਨੂੰ ਸਿੱਖ ਕੌਮ ਨਾਲ ਇਮਾਨਦਾਰੀ ਤੇ ਸੰਜੀਦਗੀ ਨਾਲ ਹਰ ਵਿਸੇ ਤੇ ਟੇਬਲਟਾਕ ਵਿਚ ਬੈਠਣਾ ਪਵੇਗਾ । ਗੁਰੂ ਸਾਹਿਬਾਨ ਨੇ ਸਿੱਖ ਕੌਮ ਨੂੰ ਇਕ ਵੱਖਰੀ, ਅਣਖੀਲੀ ਸੰਸਾਰ ਪੱਧਰ ਦੀ ਸਤਿਕਾਰਿਤ ਪਹਿਚਾਣ ਦਿੱਤੀ ਹੈ । ਸਾਡੀ ਵੱਖਰੀ ਬੋਲੀ, ਭਾਸ਼ਾ, ਪਹਿਰਾਵਾ, ਖਾਂਣਾ ਪੀਣਾ ਵੱਖਰਾਂ ਹੈ । ਜਦੋਕਿ ਮੰਨੂਸਮ੍ਰਿਤੀ ਸੋਚ ਵਾਲੇ ਮੌਜੂਦਾ ਬੀਜੇਪੀ-ਆਰ.ਐਸ.ਐਸ ਅਤੇ ਇਨ੍ਹਾਂ ਦੇ ਭਾਈਵਾਲ ਹੁਕਮਰਾਨ ਸਿੱਖੀ ਨੂੰ ਲੰਮੇ ਸਮੇ ਤੋ ਉਸ ਵਿਚ ਜਜਬ ਕਰਨਾ ਚਾਹੁੰਦੇ ਹਨ ਜੋ ਕਿ ਕਤਈ ਨਹੀ ਹੋ ਸਕਦੇ । ਸਿੱਖ ਕੌਮ ਦੀ ਸਹੀ ਢੰਗ ਨਾਲ ਸਹੀ ਦਿਸ਼ਾ ਵੱਲ ਇਮਾਨਦਾਰੀ ਨਾਲ ਵਰਤੋ ਕਰਕੇ ਹੀ ਮਨੁੱਖਤਾ ਲਈ ਚੰਗੇ ਉਦਮ ਹੋ ਸਕਦੇ ਹਨ । ਨਾ ਕਿ ਸਿਆਸੀ ਗਿਣਤੀਆ-ਮਿਣਤੀਆ ਅਤੇ ਖੇਡਾਂ ਨਾਲ ਸਿੱਖਾਂ ਨੂੰ ਉਹ ਗੁੰਮਰਾਹ ਕਰਨ ਵਿਚ ਕਾਮਯਾਬ ਹੋ ਸਕਣਗੇ । ਬਿਹਤਰ ਇਹੀ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਤੋ ਲੈਕੇ 10 ਗੁਰੂ ਸਾਹਿਬਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਵੱਡੇ ਇਮਤਿਹਾਨਾਂ ਵਿਚੋ ਨਿਕਲਕੇ ਹੀ ਜੋ ਕੌਮ ਸਿਰਜੀ ਗਈ ਹੈ ਉਸਦੀ ਸੱਚਾਈ ਨੂੰ ਸਮਝਦੇ ਹੋਏ ਸਹੀ ਢੰਗ ਨਾਲ ਅਮਲ ਕੀਤੇ ਜਾਣ ਤੇ ਸਾਡੇ ਨਾਲ ਟੇਬਲਟਾਕ ਕੀਤੀ ਜਾਵੇ।