ਰੂਸ ਦਾ ਵੱਡਾ ਬਿਆਨ: ਭਾਰਤ ਨੇ ਤੇਲ ਖਰੀਦ ਬੰਦ ਕਰਨ ਬਾਰੇ ਸਾਨੂੰ ਕੁਝ ਨਹੀਂ ਕਿਹਾ

ਰੂਸ ਨੇ ਉਨ੍ਹਾਂ ਰਿਪੋਰਟਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਭਾਰਤ ਰੂਸੀ ਤੇਲ ਦੀ ਖਰੀਦ ਬੰਦ ਕਰਨ ਜਾ ਰਿਹਾ ਹੈ। ਕ੍ਰੈਮਲਿਨ ਦੇ ਬੁਲਾਰੇ ਡਮਿਟਰੀ ਪੇਸਕੋਵ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਰੂਸ ਨੂੰ ਨਵੀਂ ਦਿੱਲੀ ਵੱਲੋਂ ਅਜਿਹਾ ਕੋਈ ਵੀ ਸੁਨੇਹਾ ਜਾਂ ਅਧਿਕਾਰਤ ਬਿਆਨ ਨਹੀਂ ਮਿਲਿਆ ਹੈ।
ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਦਾਅਵੇ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਰੂਸੀ ਤੇਲ ਛੱਡ ਕੇ ਅਮਰੀਕਾ ਅਤੇ ਵੈਨੇਜ਼ੁਏਲਾ ਤੋਂ ਤੇਲ ਖਰੀਦਣ ਲਈ ਸਹਿਮਤ ਹੋ ਗਏ ਹਨ। ਰੂਸ ਦੇ ਊਰਜਾ ਮੰਤਰਾਲੇ ਨੇ ਵੀ ਪੁਸ਼ਟੀ ਕੀਤੀ ਹੈ ਕਿ ਭਾਰਤੀ ਰਿਫਾਇਨਰੀਆਂ ਵੱਲੋਂ ਕਿਸੇ ਵੀ ਇਕਰਾਰਨਾਮੇ ਨੂੰ ਰੱਦ ਕਰਨ ਦਾ ਕੋਈ ਨੋਟਿਸ ਨਹੀਂ ਮਿਲਿਆ।